ਅਨਾਹਤ, ਟਿਆਨਾ ਵਿਸ਼ਵ ਜੂਨੀਅਰ ਸਕੁਐਸ਼ ਦੇ ਤੀਜੇ ਦੌਰ ''ਚ

Saturday, Jul 13, 2024 - 02:31 PM (IST)

ਅਨਾਹਤ, ਟਿਆਨਾ ਵਿਸ਼ਵ ਜੂਨੀਅਰ ਸਕੁਐਸ਼ ਦੇ ਤੀਜੇ ਦੌਰ ''ਚ

ਨਵੀਂ ਦਿੱਲੀ- ਸੋਲਾਂ ਸਾਲਾ ਅਨਾਹਤ ਸਿੰਘ ਨੇ ਹਿਊਸਟਨ ਵਿਚ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ। ਨੈਸ਼ਨਲ ਚੈਂਪੀਅਨ ਅਨਾਹਤ ਨੇ ਦੱਖਣੀ ਅਫਰੀਕਾ ਦੇ ਡੇਨੇ ਵਾਨ ਜਿਲ ਨੂੰ 11.3, 11. 2, 11. 6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੀ ਸਮੰਥਾ ਜਾਫੀ ਨਾਲ ਹੋਵੇਗਾ। ਅਨਾਹਤ ਨੂੰ ਪਹਿਲੇ ਦੌਰ 'ਚ ਬਾਏ ਮਿਲਿਆ ਸੀ। ਭਾਰਤ ਦੀ ਟਿਆਨਾ ਪਰਸਰਾਮਪੁਰੀਆ ਨੇ ਨਿਊਜ਼ੀਲੈਂਡ ਦੀ ਐਮਾ ਮੇਰਸੋਨ ਨੂੰ 14.12, 11. 5, 11. 5 ਨਾਲ ਹਰਾਇਆ।


author

Aarti dhillon

Content Editor

Related News