ਅੰਮ੍ਰਿਤਸਰ ਰੇਲ ਹਾਦਸਾ : ਗੁਆਂਢੀ ਮੁਲਕ ਤੋਂ ਇਮਰਾਨ, ਅਫਰੀਦੀ ਨੇ ਟਵੀਟ ਕਰਕੇ ਜਤਾਇਆ ਦੁੱਖ

Saturday, Oct 20, 2018 - 05:33 PM (IST)

ਅੰਮ੍ਰਿਤਸਰ ਰੇਲ ਹਾਦਸਾ : ਗੁਆਂਢੀ ਮੁਲਕ ਤੋਂ ਇਮਰਾਨ, ਅਫਰੀਦੀ ਨੇ ਟਵੀਟ ਕਰਕੇ ਜਤਾਇਆ ਦੁੱਖ

ਕਰਾਚੀ : ਅੰਮ੍ਰਿਤਸਰ ਟ੍ਰੇਨ ਹਾਦਸੇ ਕਾਰਨ 62 ਲੋਕਾਂ ਦੀ ਮੌਤ ਦੀ ਖਬਰ ਸੁਣ ਪੂਰਾ ਦੇਸ਼ ਸਹਿਮ ਗਿਆ ਹੈ। ਹਾਦਸੇ ਤੋਂ ਬਾਅਦ ਰਾਜਨੇਤਾਵਾਂ ਤੋਂ ਲੈ ਕੇ ਬਾਲੀਵੁੱਡ ਦੇ ਸਿਤਾਰਿਆਂ ਤੱਕ ਨੇ ਸ਼ੋਕ ਜਤਾਇਆ ਅਤੇ ਜ਼ਖਮੀਆਂ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਖਬਰ ਨਾਲ ਪਾਕਿਸਤਾਨ ਦੇ ਲੋਕਾਂ ਵਿਚ ਵੀ ਸ਼ੋਕ ਦੀ ਲਹਿਰ ਦਿਖਾਈ ਦੇ ਰਹੀ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟਾਇਆ ਹੈ।

ਅਫਰੀਦੀ ਨੇ ਇਸ ਹਾਦਸੇ ਨੂੰ ਲੈ ਕੇ ਟਵਿੱਟਰ ਅਕਾਊਂਟ 'ਤੇ ਲਿਖਿਆ, ''ਇਹ ਹਾਦਸਾ ਅਸਲੀਅਤ ਵਿਚ ਬੇਹੱਦ ਦੁੱਖ ਦੇਣ ਵਾਲਾ ਹੈ। ਪੀੜਤ ਪਰਿਵਾਰਾਂ ਨੂੰ ਅਲਾਹ ਸ਼ਾਂਤੀ ਦੇਵੇ।

ਉੱਥੇ ਹੀ ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਹਾਦਸੇ ਨੂੰ ਲੈ ਕੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ,'' ਅੰਮ੍ਰਿਤਸਰ ਵਿਚ ਟ੍ਰੇਨ ਹਾਦਸੇ ਬਾਰੇ ਜਾਣ ਕੇ ਦੁੱਖ ਲੱਗਾ। ਪੀੜਤ ਪਰਿਵਾਰਾਂ ਲਈ ਮੇਰੀ ਹਮਦਰਦੀ ਉਨ੍ਹਾਂ ਨਾਲ ਹੈ।''

Shahid Afridi

ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਟ੍ਰੇਨ ਡਰਾਈਵਰ ਨੇ ਇਸ ਹਾਦਸੇ ਨੂੰ ਟਾਲਣ ਦੀ ਬਹੁਤ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਡਰਾਈਵਰ ਨੇ ਰਫਤਾਰ ਘੱਟ ਵੀ ਕੀਤੀ ਸੀ ਪਰ ਜੇਕਰ ਉਹ ਐਮਰਜੈਂਸੀ ਬ੍ਰੇਕ ਲਗਾਉਂਦਾ ਹੋਰ ਵੀ ਵੱਡਾ ਹਾਦਸਾ ਹੋ ਸਕਦਾ ਸੀ। ਰੇਲ ਦੀ ਰਫਤਾਰ 90 ਕਿੰਮੀ/ਘੰਟਾ ਸੀ ਜਿਸ ਨੂੰ ਡਰਾਈਵਰ ਨੇ ਬ੍ਰੇਕ ਲਗਾ ਕੇ 60-65 ਕਿ.ਮੀ /ਘੰਟਾ ਕੀਤਾ।

Shahid Afridi अमृतसर ट्रेन हादसे से पाकिस्तान भी है दुखी, क्रिकेटर अफरीदी ने ट्वीट कर जताया शोक

ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿਚ 59 ਲੋਕਾਂ ਦੀ ਮੌਤ ਹੋ ਗਈ ਹੈ ਅਤੇ 57 ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਕਿਹਾ, ''ਲਾਸ਼ਾਂ ਦਾ ਪੋਸਟਮਾਰਟਮ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਜ਼ਿਆਦਾਤਰ ਲਾਸ਼ਾਂ ਪਛਾਣ ਕਰ ਲਈ ਗਈ ਸਿਰਫ 9 ਲਾਸ਼ਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ।

Shahid Afridi, Pakistan Cricket Team, Train accident, Punjab, death, dozens of people, Amritsar

ਜ਼ਿਕਰਯੋਗ ਹੈ ਕਿ ਧੋਬੀ ਘਾਟ ਨੇੜੇ ਜੌੜਾ ਫਾਟਕ ਨੇੜੇ ਰੇਲਵੇ ਲਾਈਨ 'ਤੇ ਖੜ੍ਹੇ ਹੋ ਕੇ ਰਾਵਣ ਦਹਿਨ ਦੇਖ ਰਹੇ ਸੀ। ਇਸ ਦੌਰਾਨ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਈ ਹਾਵੜਾ ਅਤੇ ਜਲੰਧਰ ਤੋਂ ਅੰਮ੍ਰਿਤਸਰ ਨੂੰ ਆ ਰਹੀ ਡੀ.ਐੱਮ.ਯੂ. ਆ ਗਈ ਅਤੇ ਟ੍ਰੈਕ 'ਤੇ ਖੜ੍ਹੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਟ੍ਰੇਨ ਲੰਘਣ ਤੋਂ ਬਾਅਦ ਉਥੇ ਚੀਕ-ਚਿਹਾੜਾ ਪੈ ਗਿਆ ਅਤੇ ਥਾਂ-ਥਾਂ ਲੋਕਾਂ ਦੀਆਂ ਲਾਸ਼ਾਂ ਦੇ ਚੀਥੜੇ ਖਿੰਡ ਗਏ।


Related News