ਕੋਹਲੀ ਦੇ ਸਿਗਨੇਚਰ ਸਟਾਈਲ 'ਤੇ ਅਮਿਤਾਭ ਬੱਚਨ ਨੇ ਫਿਲਮੀ ਅੰਦਾਜ਼ 'ਚ ਕੀਤਾ ਕੁਮੈਂਟ

12/07/2019 3:44:11 PM

ਸਪੋਰਟਸ ਡੈਸਕ— ਹੈਦਰਾਬਾਦ 'ਚ ਬੀਤੇ ਦਿਨ ਭਾਰਤੀ ਟੀਮ ਨੇ ਵੈਸਟਇੰਡੀਜ਼ ਨੂੰ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਇਸ ਜਿੱਤ ਦੇ ਹੀਰੋ ਕਪਤਾਨ ਵਿਰਾਟ ਕੋਹਲੀ ਅਤੇ ਕੇ. ਐੱਲ. ਰਾਹੁਲ ਰਹੇ ਜਿਨ੍ਹਾਂ ਦੀ ਸਾਂਝੇਦਾਰੀ ਬਦੌਲਤ ਟੀਮ ਨੇ ਮਜ਼ਬੂਤੀ ਨਾਲ ਇਸ 207 ਦੌੜਾਂ ਦੇ ਵੱਡੇ ਟੀਚਾ ਪਿੱਛਾ ਕੀਤਾ। ਹਾਲਾਂਕਿ ਵਿਰਾਟ ਕੋਹਲੀ ਆਪਣੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਪਹਿਲਾ ਸੈਂਕੜਾ ਲਾਉਣ ਤੋਂ ਸਿਰਫ 6 ਦੌੜਾਂ ਦੂਰ ਰਹਿ ਗਏ ਅਤੇ ਉਹ 94 ਦੌੜਾਂ 'ਤੇ ਅਜੇਤੂ ਰਹੇ। ਇਸ ਦੇ ਨਾਲ ਹੀ ਕੋਹਲੀ ਨੇ ਟੀ-20 'ਚ ਆਪਣਾ ਸਰਵਸ਼੍ਰੇਸ਼ਠ ਸਕੋਰ ਬਣਾਇਆ। ਅਜਿਹੇ 'ਚ ਵਿਰਾਟ ਕੋਹਲੀ ਨੇ ਮੈਚ ਦੌਰਾਨ ਵਿੰਡੀਜ਼ ਦੇ ਗੇਂਦਬਾਜ਼ ਵਿਲੀਅਮਸ ਨੂੰ ਆਪਣੇ ਬੱਲੇ ਨਾਲ ਛੱਕਾ ਮਾਰਨ ਤੋਂ ਬਾਅਦ ਕੋਹਲੀ ਦਾ ਕੀਤਾ ਗਿਆ ਰੀਐਕਸ਼ਨ ਕੁੱਝ ਅਜਿਹਾ ਸੀ, ਜਿਵੇਂ ਕਿ ਉਹ ਕਿਸੇ ਦੀ ਰਸੀਦ ਕੱਟ ਰਿਹਾ ਹੋਵੇ। ਜਿਸ ਤੋਂ ਬਾਅਦ ਬਾਲੀਵੁਡ ਦੇ ਐਕਟਰ ਅਮੀਤਾਭ ਬੱਚਨ ਨੇ ਵੀ ਸੋਸ਼ਲ ਮੀਡੀਆ 'ਤੇ ਵਿਰਾਟ ਦੇ ਇਸ ਸਿਗਨੇਚਰ ਸਟਾਈਲ 'ਤੇ ਇਕ ਮਜ਼ੇਦਾਰ ਕੁਮੈਂਟ ਕੀਤਾ।PunjabKesari
ਅਮਿਤਾਭ ਨੇ ਟਵੀਟ ਕੀਤਾ, -ਯਾਰ ਕਿੰਨੀ ਵਾਰ ਬੋਲਿਆ ਮਈ ਤੇਰੇ ਕੋ...  ਕਿ ਵਿਰਾਟ ਕੋ ਮਤ ਛੇੜ, ਮਤ ਛੇੜ, ਮਤ ਛੇੜ ...  ਪਨ ਸੁਨਤਾਇਚ ਕਿਧਰ ਹੈ ਤੂੰ..  ਅਭੀ ਪਰਚੀ ਲਿੱਖ ਕੇ ਦੇ ਦੀਆ ਨਾ ਹਾਥ ਮੇਂ !!!! ਦੇਖ ਦੇਖ ..  WI (ਵੈਸਟਇੰਡੀਜ਼) ਕਾ ਚਿਹਰਾ ਦੇਖ; ਕੀਤਨਾ ਮਾਰਾ ਉਸ ਕੋ, ਕੀਤਨਾ ਮਾਰਾ !! । ਦਰਅਸਲ ਇਹ ਅਮਰ ਅਕਬਰ ਐਂਥੋਨੀ 'ਚ ਅਮੀਤਾਭ ਬੱਚਨ ਦੇ ਇਕ ਮਸ਼ਹੂਰ ਡਾਇਲਾਗ ਦਾ ਰੀ-ਕ੍ਰਿਏਸ਼ਨ ਹੈ।PunjabKesari

PunjabKesari

ਇਸ ਟਵੀਟ ਤੋਂ ਬਾਅਦ ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਨੇ ਵੀ ਇਸ 'ਤੇ ਜਵਾਬ ਦਿੰਦੇ ਹੋਏ ਕਿਹਾ ਕਿ, ਸਰ, ਮੈਨੂੰ ਇਹ ਡਾਇਲਾਗ ਪਸੰਦ ਹੈ। ਤੁਸੀਂ ਸਾਡੇ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹੇ ਹੋ।

 
 
 
 
 
 
 
 
 
 
 
 
 
 

You do not mess with the Skip! 🔥🔥 #TeamIndia #INDvWI @paytm

A post shared by Team India (@indiancricketteam) on Dec 6, 2019 at 8:53am PST

ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੂੰ ਜਿਵੇਂ ਹੀ ਲੱਗਾ ਕਿ ਗੇਂਦ ਛੱਕੇ ਲਈ ਚੱਲੀ ਗਈ ਹੈ ਤਾਂ ਉਨ੍ਹਾਂ ਨੇ ਗੇਂਦਬਾਜ਼ ਕੇਸਰਿਕ ਵਿਲੀਅਮਸ ਵੱਲ ਦੇਖ ਕੇ ਇਸ਼ਾਰਾ ਕਰਦੇ ਹੋਏ ਹੱਥ ਨੂੰ ਟਰਾਉਜ਼ਰ ਦੀ ਜੇਬ ਦੇ ਵੱਲ ਲੈ ਗਏ ਅਤੇ ਪੇਨ ਨਾਲ ਨੋਟਬੁੱਕ 'ਤੇ ਕੁਝ ਲਿੱਖਣ ਲੱਗੇ। ਅਜਿਹਾ ਉਨ੍ਹਾਂ ਨੇ ਇਸ ਲਈ ਕੀਤਾ ਕਿਉਂਕਿ ਕੈਰੇਬੀਆਈ ਟੀਮ ਦੇ ਤੇਜ਼ ਗੇਂਦਬਾਜ਼ ਕੇਸਰਿਕ ਵਿਲੀਅਮਸ ਨੇ ਉਨ੍ਹਾਂ ਨੂੰ ਜਮੈਕਾ 'ਚ ਆਊਟ ਕਰਨ ਤੋਂ ਬਾਅਦ ਕੁਝ ਅਜਿਹਾ ਹੀ ਰੀਐਕਸ਼ਨ ਦਿੱਤਾ ਸੀ, ਜੋ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

PunjabKesari


Related News