ਪੁਰਸ਼ ਮੁੱਕੇਬਾਜ਼ੀ ਰਾਸ਼ਟਰੀ ਪ੍ਰਤੀਯੋਗਿਤਾ ''ਚ ਚੈਂਪੀਅਨ ਵਿਕਾਸ ਤੇ ਅਮਿਤ ਨਹੀਂ ਲੈਣਗੇ ਹਿੱਸਾ

10/27/2018 1:40:36 PM

ਪੁਣੇ : ਵਿਸ਼ਵ ਕਾਂਸੀ ਤਮਗਾ ਜੇਤੂ ਗੌਰਵ ਵਿਧੁੜੀ (56 ਕਿ.ਗ੍ਰਾ) ਸ਼ਨੀਵਾਰ ਨੂੰ ਸ਼ੁਰੂ ਹੋਣ ਵਾਲੀ ਰਾਸ਼ਟਰੀ ਪੁਰਸ਼ ਚੈਂਪੀਅਨਸ਼ਿਪ ਵਿਚ 360 ਮੁੱਕੇਬਾਜ਼ਾਂ ਵਿਚਾਲੇ ਚੋਟੀ ਸਥਾਨ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ, ਜਿਸ ਵਿਚ ਅਮਿਤ ਪੰਘਾਲ ਅਤੇ ਵਿਕਾਸ ਕ੍ਰਿਸ਼ਣ ਵਰਗੇ ਸਟਾਰ ਹਿੱਸਾ ਲੈਣਗੇ।

PunjabKesari

ਪ੍ਰਤੀਯੋਗਿਤਾ ਵਿਚ 30 ਸੂਬਿਆਂ ਦੇ ਮੁੱਕੇਬਾਜ਼ ਹਿੱਸਾ ਲੈਣਗੇ। ਇਸ ਵਿਚ ਮੌਜੂਦਾ ਚੈਂਪੀਅਨ ਰੇਲਵੇ ਖੇਡ ਬੋਰਡ ਵੀ ਸ਼ਾਮਲ ਹੈ। ਬਿਧੁੜੀ ਰੇਲਵੇ ਲਈ ਹੀ ਹਿੱਸਾ ਲੈਣਗੇ ਜਿਸ ਵਿਚ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਨਮਨ ਤੰਵਰ (91 ਕਿ.ਗ੍ਰਾ) ਵੀ ਸ਼ਾਮਲ ਹੈ। ਬਿਧੁੜੀ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਦੋਵਾਂ ਲਈ ਟ੍ਰਾਇਲ ਤੋਂ ਇਨਕਾਰ ਕੀਤੇ ਜਾਣ ਨਾਲ ਕਾਫੀ ਨਿਰਾਸ਼ ਸੀ।

PunjabKesari

ਉਸ ਨੇ ਕਿਹਾ ਕਿ ਪਿਛਲੇ 1 ਸਾਲ ਵਿਚ ਵੱਡੇ  ਟੂਰਨਾਮੈਂਟ ਵਿਚ ਨਹੀਂ ਖੇਡਣ ਤੋਂ ਬਾਅਦ ਇਹ ਵੱਡੀ ਵਾਪਸੀ ਹੈ। ਮੈਂ ਇਸ ਦਾ ਪੂਰਾ ਫਾਇਦਾ ਚੁੱਕਾਂਗਾ। ਰੇਲਵੇਰ ਟੀਮ ਵਿਚ ਸਚਿਨ ਸਿਵਾਚ (52 ਕਿ.ਗ੍ਰਾ) ਵੀ ਹੈ ਜੋ ਸਾਬਕਾ ਵਿਸ਼ਵ ਚੈਂਪੀਅਨ ਹੈ ਪਰ ਇਸ ਵਿਚ ਵੀ ਤਜ਼ਰਬੇਕਾਰ ਮਨੋਜ ਕੁਮਾਰ (69 ਕਿ.ਗ੍ਰਾ) ਸ਼ਾਮਲ ਨਹੀਂ ਹੋਣਗੇ ਜਿਸ ਦੀ ਇਸ ਮਹੀਨੇ ਦੇ ਸ਼ੁਰੂ 'ਚ ਵਿਆਹ ਹੋਅਇਆ ਸੀ। ਉਸ ਸਾਲ ਦਾ ਸਰਵਸ੍ਰੇਸ਼ਠ ਮੁੱਕੇਬਾਜ਼ ਵੀ ਚੁਣਿਆ ਗਿਆ ਸੀ।
PunjabKesari

ਸੇਨਾ ਖੇਡ ਕੰਟ੍ਰੋਲ ਬੋਰਡ ਦੀ ਟੀਮ ਕਾਫੀ ਮਜ਼ਬੂਤ ਹੈ ਜਿਸ ਵਿਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਤਮਗਾ ਜੇਤੂ ਮਨੀਸ਼ ਕੌਸ਼ਿਕ ਅਤੇ ਰਾਸ਼ਟਮੰਡਲ ਦੇ ਹੀ ਚਾਂਦੀ ਤਮਗਾ ਜੇਤੂ ਅਰਜੁਨ ਪੁਰਸਕਾਰ ਹਾਸਲ ਕਰਨ ਵਾਲੇ ਸਤੀਸ਼ ਕੁਮਾਰ ਸ਼ਾਮਲ ਹੈ। ਹਾਲਾਂਕਿ ਸੇਨਾ ਲਈ ਏਸ਼ੀਆਈ ਸੋਨ ਤਮਗਾ ਜੇਤੂ ਅਮਿਤ ਪੰਘਾਲ ਹਿੱਸਾ ਨਹੀਂ ਲੈਣਗੇ। ਇਸ ਤੋਂ ਇਲਾਵਾ ਸਾਬਕਾ ਸੋਨ ਤਮਗਾ ਜੇਤੂ ਅਤੇ ਪਿਛਲੀ ਵਾਰ ਦੇ ਚਾਂਦੀ ਤਮਗਾ ਜੇਤੂ ਸ਼ਿਵ ਥਾਪਾ ਨੇ ਵੀ ਇਸ ਵਾਰ ਟੂਰਨਾਮੈਂਟ ਨਹੀਂ ਖੇਡਣ ਦਾ ਫੈਸਲਾ ਲਿਆ ਹੈ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਵਿਕਾਸ ਕ੍ਰਿਸ਼ਣ ਲਗਾਤਾਰ ਤੀਜੇ ਸਾਲ ਇਸ ਵਿਚ ਨਹੀਂ ਖੇਡਣਗੇ ਕਿਉਂਕਿ ਉਹ ਪੇਸ਼ੇਵਰ ਸਰਕਿਟ ਵਿਚ ਕਰੀਅਰ ਬਣਾਉਣ ਲਈ ਰੁੱਝੇ ਹਨ ਅਤੇ ਇਸ ਲਈ ਉਹ ਅਮਰੀਕਾ ਜਾਣਗੇ।


Related News