ਅਮਿਤ ਪੰਘਾਲ ਤੇ ਸ਼ਿਵ ਥਾਪਾ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ''ਚ ਸ਼ਾਮਲ

Friday, Jun 03, 2022 - 02:25 PM (IST)

ਅਮਿਤ ਪੰਘਾਲ ਤੇ ਸ਼ਿਵ ਥਾਪਾ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ''ਚ ਸ਼ਾਮਲ

ਸਪੋਰਟਸ ਡੈਸਕ- ਵਿਸ਼ਵ ਚੈਂਪੀਅਨਸ਼ਿਪ ਦੇ ਤਮਗ਼ਾ ਜੇਤੂ ਮੁੱਕੇਬਾਜ਼ ਅਮਿਤ ਪੰਘਾਲ ਤੇ ਸ਼ਿਵ ਥਾਪਾ ਨੇ ਵੀਰਵਾਰ ਨੂੰ ਇੱਥੇ ਟਰਾਇਲਜ਼ ਜਿੱਤ ਕੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ ਵਿਚ ਜਗ੍ਹ ਬਣਾ ਲਈ ਹੈ। ਵਿਸ਼ਵ ਚੈਂਪੀਅਨਸ਼ਿਪ 2019 ਦੇ ਚਾਂਦੀ ਦਾ ਤਮਗ਼ਾ ਜੇਤੂ ਅਮਿਤ ਨੇ 51 ਕਿਲੋਵਰਗ ਵਿਚ ਜਿੱਤ ਦਰਜ ਕੀਤੀ ਜਦਕਿ ਥਾਪਾ ਨੇ 63.5 ਕਿਲੋਗ੍ਰਾਮ ਵਰਗ ਵਿਚ ਟਰਾਇਲ ਜਿੱਤਿਆ। 

ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਦੇ ਇਸ ਟਵੀਟ ਨੇ ਮਚਾਈ ਹਲਚਲ, BCCI ਸਕੱਤਰ ਜੈ ਸ਼ਾਹ ਨੂੰ ਦੇਣੀ ਪਈ ਸਫ਼ਾਈ

ਇਨ੍ਹਾਂ ਤੋਂ ਇਲਾਵਾ 2018 ਦੇ ਕਾਂਸੀ ਤਮਗ਼ਾ ਜੇਤੂ ਮੁਹੰਮਦ ਹਸਮੂਦੀਨ (57 ਕਿਲੋਗ੍ਰਾਮ), ਰੋਹਿਤ ਟੋਕਸ (67 ਕਿਲੋਗ੍ਰਾਮ), ਪਿਛਲੇ ਰਾਸ਼ਟਰੀ ਚੈਂਪੀਅਨ ਸੁਮਿਤ (75 ਕਿਲੋਗ੍ਰਾਮ), ਆਸ਼ੀਸ਼ ਕੁਮਾਰ (80 ਕਿਲੋਗ੍ਰਾਮ), ਸੰਜੀਤ (92 ਕਿਲੋਗ੍ਰਾਮ) ਤੇ ਸਾਗਰ (92 ਪਲਸ ਕਿਲੋਗ੍ਰਾਮ) ਵੀ ਟੀਮ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ। ਰਾਸ਼ਟਰਮੰਡਲ ਖੇਡਾਂ ਬਰਮਿੰਘਮ ਵਿਚ 28 ਜੁਲਾਈ ਤੋਂ ਅੱਠ ਅਗਸਤ ਤਕ ਖੇਡੀਆਂ ਜਾਣਗੀਆਂ। ਪੰਘਾਲ ਨੇ ਫ਼ੌਜ ਦੇ ਮੁੱਕੇਬਾਜ਼ ਦੀਪਕ ਨੂੰ ਵੰਡੇ ਹੋਏ ਫ਼ੈਸਲੇ 'ਤੇ 4-1 ਨਾਲ ਹਰਾਇਆ। ਅਮਿਤ ਨੇ ਗੋਲਡ ਕੋਸਟ ਵਿਚ ਹੋਈਆਂ ਪਿਛਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਜਿੱਤਿਆ ਸੀ। 

ਵਿਸ਼ਵ ਚੈਂਪੀਅਨਸ਼ਿਪ 2015 ਦੇ ਕਾਂਸੀ ਤਮਗ਼ਾ ਜੇਤੂ ਸ਼ਿਵ ਨੇ 2018 ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਮਗ਼ਾ ਜੇਤੂ ਮਨੀਸ਼ ਕੌਸ਼ਿਕ ਨੂੰ 5-0 ਨਾਲ ਮਾਤ ਦਿੱਤੀ। ਉਥੇ 57 ਕਿਲੋਗ੍ਰਾਮ ਵਰਗ ਵਿਚ ਹਸਮੂਦੀਨ ਨੇ 2019 ਏਸ਼ੀਆਈ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗ਼ਾ ਜੇਤੂ ਕਵਿੰਦਰ ਸਿੰਘ ਬਿਸ਼ਟ ਨੂੰ 4-1 ਨਾਲ ਹਰਾਇਆ। ਰੇਲਵੇ ਦੇ ਰੋਹਿਤ ਨੇ ਉੱਤਰ ਪ੍ਰਦੇਸ਼ ਦੇ ਆਦਿਤਿਆ ਪ੍ਰਤਾਪ ਯਾਦਵ ਨੂੰ ਵੇਲਟਰਵੇਟ ਵਰਗ ਵਿਚ 3-2 ਨਾਲ ਮਾਤ ਦਿੱਤੀ। ਸੁਮਿਤ, ਆਸ਼ੀਸ਼, ਸੰਜੀਤ ਤੇ ਸਾਗਰ ਸਾਰਿਆਂ ਨੇ 5-0 ਨਾਲ ਜਿੱਤ ਦਰਜ ਕੀਤੀ। ਭਾਰਤ ਨੇ 2018 ਰਾਸ਼ਟਰਮੰਡਲ ਖੇਡਾਂ ਦੀ ਮੁੱਕੇਬਾਜ਼ੀ ਵਿਚ ਤਿੰਨ ਸੋਨ, ਤਿੰਨ ਚਾਂਦੀ ਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ ਸਨ। ਮਹਿਲਾ ਵਰਗ ਦੇ ਟਰਾਇਲ ਅਗਲੇ ਹਫ਼ਤੇ ਹੋਣਗੇ।

ਇਹ ਵੀ ਪੜ੍ਹੋ : ਸ਼ਾਕਿਬ ਅਲ ਹਸਨ ਬੰਗਲਾਦੇਸ਼ ਦੇ ਟੈਸਟ ਕਪਤਾਨ ਬਣੇ, ਇਸ ਨੂੰ ਬਣਾਇਆ ਗਿਆ ਉਪ-ਕਪਤਾਨ

ਭਾਰਤੀ ਟੀਮ : ਅਮਿਤ ਪੰਘਾਲ (51 ਕਿਲੋਗ੍ਰਾਮ), ਸ਼ਿਵ ਥਾਪਾ (63.5 ਕਿਲੋਗ੍ਰਾਮ), ਮੁਹੰਮਦ ਹਸਮੂਦੀਨ (57 ਕਿਲੋਗ੍ਰਾਮ), ਰੋਹਿਤ ਟੋਕਸ (67 ਕਿਲੋਗ੍ਰਾਮ), ਸੁਮਿਤ (75 ਕਿਲੋਗ੍ਰਾਮ), ਆਸ਼ੀਸ਼ ਕੁਮਾਰ (80 ਕਿਲੋਗ੍ਰਾਮ), ਸੰਜੀਤ (92 ਕਿਲੋਗ੍ਰਾਮ) ਤੇ ਸਾਗਰ (92 ਪਲੱਸ ਕਿਲੋਗ੍ਰਾਮ)।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News