ਭਾਰਤੀ ਮੁੱਕੇਬਾਜ਼ਾਂ ਤੋਂ 2 ਸੋਨ ਤਮਗਿਆਂ ਦੀ ਉਮੀਦ : ਪੰਘਾਲ
Thursday, Dec 19, 2019 - 09:37 AM (IST)

ਨਵੀਂ ਦਿੱਲੀ— ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਤਜਰਬੇਕਾਰ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੂੰ ਉਮੀਦ ਹੈ ਕਿ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਭਾਰਤ ਦੀ ਝੋਲੀ ਵਿਚ ਘੱਟੋ ਘੱਟ 2 ਸੋਨ ਤਮਗੇ ਆਉਣਗੇ। ਮੁੱਕੇਬਾਜ਼ੀ ਵਿਚ ਹੁਣ ਤਕ ਭਾਰਤ ਨੂੰ ਸਿਰਫ਼ ਦੋ ਹੀ ਤਮਗੇ ਮਿਲੇ ਹਨ।
ਇਨ੍ਹਾਂ ਵਿਚ ਵਿਜੇਂਦਰ ਸਿੰਘ ਨੇ 2008 ਬੀਜਿੰਗ ਤੇ ਮੈਰੀਕਾਮ ਨੇ 2012 ਲੰਡਨ ਓਲੰਪਿਕ ਵਿਚ ਕਾਂਸੇ ਦੇ ਤਮਗੇ ਜਿੱਤੇ ਸਨ। ਪੰਘਾਲ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਮੁੱਕੇਬਾਜ਼ੀ ਵਿਚ ਸਾਡੇ ਪ੍ਰਦਰਸ਼ਨ ਵਿਚ ਸੁਧਾਰ ਹੋਇਆ ਹੈ। ਅਸੀਂ ਕਈ ਸੋਨ ਤਮਗੇ ਜਿੱਤੇ ਹਨ, ਚਾਹੇ ਰਾਸ਼ਟਰਮੰਡਲ ਖੇਡਾਂ ਹੋਣ, ਏਸ਼ੀਅਨ ਖੇਡਾਂ ਹੋਣ ਜਾਂ ਫਿਰ ਵਿਸ਼ਵ ਚੈਂਪੀਅਨਸ਼ਿਪ ਹੋਵੇ। ਅਸੀਂ ਘੱਟੋ-ਘੱਟ 2 ਤਮਗਿਆਂ ਦੀ ਉਮੀਦ ਨਾਲ ਟੋਕੀਓ ਓਲੰਪਿਕ ਜਾਵਾਂਗੇ। ਅਸੀਂ ਹੋਰ ਜ਼ਿਆਦਾ ਤਮਗੇ ਵੀ ਜਿੱਤ ਸਕਦੇ ਹਾਂ।