ਵਿਸ਼ਵ ਚੈਂਪੀਅਨਸ਼ਿਪ : ਤੈਰਦੇ ਹੋਏ ਪੂਲ 'ਚ ਬੇਹੋਸ਼ ਹੋਈ ਅਮਰੀਕੀ ਤੈਰਾਕ, ਕੋਚ ਨੇ ਛਾਲ ਮਾਰ ਕੇ ਇੰਝ ਬਚਾਈ ਜਾਨ
Friday, Jun 24, 2022 - 12:20 PM (IST)
ਸਪੋਰਟਸ ਡੈਸਕ- ਬੁਡਾਪੇਸਟ 'ਚ ਵਿਸ਼ਵ ਐਕਵਾਟਿਕਸ ਚੈਂਪੀਅਨਸ਼ਿਪ ਦੇ ਦੌਰਾਨ ਅਮਰੀਕੀ ਸਟਾਰ ਤੈਰਾਕ ਅਨੀਤਾ ਅਲਵਾਰੇਜ ਪ੍ਰਤੀਯੋਗਿਤਾ ਦੇ ਦੌਰਾਨ ਪੂਲ ਦੇ ਅੰਦਰ ਹੀ ਬੇਹੋਸ਼ ਹੋ ਗਈ। ਇਸ ਦੌਰਾਨ ਜਿੱਥੇ ਲਾਈਫਗਾਰਡਸ ਖੜ੍ਹੇ ਰਹੇ ਉੱਥੇ ਹੀ ਠੀਕ ਸਮੇਂ 'ਤੇ ਅਨੀਤਾ ਦੀ ਕੋਚ ਐਂਡ੍ਰੀਆ ਫਿਊਏਂਟਸ ਨੇ ਪਲ ਭਰ ਦੀ ਵੀ ਦੇਰੀ ਕੀਤੇ ਬਿਨਾ ਪੂਲ 'ਚ ਛਾਲ ਮਾਰੀ ਤੇ ਅਨੀਤਾ ਨੂੰ ਬਾਹਰ ਕੱਢਿਆ। ਜਦੋਂ ਤਕ ਲੋਕ ਕੁਝ ਸਮਝ ਸਕਦੇ ਕਿ ਕੀ ਹੋਇਆ ਉਦੋਂ ਤਕ ਤੈਰਾਕ ਅਨੀਤਾ ਨੂੰ ਖਿੱਚ ਕੇ ਪਾਣੀ ਦੇ ਉੱਪਰ ਲੈ ਆਈ।
ਇਹ ਵੀ ਪੜ੍ਹੋ : ਸੈਂਕੜਾ ਲਾ ਕੇ ਸਰਫਰਾਜ਼ ਨੇ ਸਿੱਧੂ ਮੂਸੇਵਾਲਾ ਦੇ ਸਟਾਈਲ 'ਚ ਮਨਾਇਆ ਜਸ਼ਨ, ਫਿਰ ਲੱਗੇ ਰੋਣ (ਵੀਡੀਓ)
ਇਸ ਤੋਂ ਬਾਅਦ ਇਕ ਦਰਸ਼ਕ ਦੀ ਮਦਦ ਨਾਲ ਅਨੀਤਾ ਨੂੰ ਪੂਲ ਤੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਮੁੱਢਲੀ ਚਿਕਿਤਸਾ ਦਿੱਤੀ ਗਈ। ਅਨੀਤਾ ਮਹਿਲਾਵਾਂ ਦੀ ਸਿੰਗਲ ਪ੍ਰਤੀਯੋਗਿਤਾ ਦਾ ਹਿੱਸਾ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਨੀਤਾ ਇਸ ਤਰ੍ਹਾਂ ਬੇਹੋਸ਼ ਹੋਈ ਹੈ।
ਪਿਛਲੇ ਸਾਲ ਬਾਰਸੀਲੋਨਾ 'ਚ ਵੀ ਉਹ ਬੇਹੋਸ਼ ਹੋ ਗਈ ਸੀ ਤੇ ਉਦੋਂ ਵੀ ਕੋਚ ਐਂਡ੍ਰਿਆ ਨੇ ਉਨ੍ਹਾਂ ਨੂੰ ਬਚਾਇਆ ਸੀ। ਹਾਲਾਂਕਿ ਇਸ ਪੂਰੇ ਘਟਨਾਕ੍ਰਮ ਦੇ ਦੌਰਾਨ ਲਾਈਫਗਾਰਡਸ 'ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਜੋ ਅਨੀਤਾ ਨੂੰ ਬਚਾਉਣ ਦੀ ਜਗ੍ਹਾ ਬਸ ਉੱਥੇ ਹੀ ਖੜ੍ਹੇ ਰਹੇ। ਇਸ ਦੇ ਲਈ ਕੋਚ ਐਂਡ੍ਰੀਆ ਨੇ ਲਾਈਫਗਾਰਡਸ ਨੂੰ ਫਿੱਟਕਾਰ ਵੀ ਲਗਾਈ।
ਇਹ ਵੀ ਪੜ੍ਹੋ : ਰੋਨਾਲਡੋ ਨੇ ਰਚਿਆ ਇਤਿਹਾਸ, ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।