ਅਮਰੀਕੀ ਸਕੀਅਰ ਨੇ ਫੈਨ ਦੇ ਮੰਗਣ ''ਤੇ ਸ਼ੇਅਰ ਕਰ ਦਿੱਤਾ ਮੋਬਾਇਲ ਨੰਬਰ
Friday, Jul 05, 2019 - 04:20 AM (IST)

ਜਲੰਧਰ - ਅਮਰੀਕੀ ਗੋਲਫਰ ਟਾਈਗਰ ਵੁਡਸ ਦੀ ਪ੍ਰੇਮਿਕਾ ਰਹੀ ਸਕੀਅਰ ਲਿੰਡਸੇ ਵਾਨ ਨੇ ਆਪਣਾ ਪਰਸਨਲ ਮੋਬਾਇਲ ਨੰਬਰ ਹੀ ਟਵਿਟਰ 'ਤੇ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਦੋ ਵਾਰ ਦੀ ਓਲੰਪਿਕ ਚੈਂਪੀਅਨ ਲਿੰਡਸੇ ਖੇਡ ਦੇ ਨਾਲ-ਨਾਲ ਗਲੈਮਰ ਜਗਤ ਵਿਚ ਵੀ ਵੱਡਾ ਨਾਂ ਰਹੀ ਹੈ। 2010 ਤੇ 2016 ਵਿਚ ਖੇਡ ਪੱਤ੍ਰਿਕਾ ਐੱਸ. ਆਈ. ਲਈ ਸਵਿਮਵੀਅਰ ਫੋਟੋਸ਼ੂਟ ਕਰਵਾ ਕੇ ਚਰਚਾ ਵਿਚ ਆਉਣ ਵਾਲੀ ਵਾਨ ਨੇ ਬੀਤੇ ਸਾਲ ਸਕੀਇੰਗ ਤੋਂ ਅਚਾਨਕ ਸੰਨਿਆਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।
It’s real. Text me 970-471-7878 pic.twitter.com/wdVue5gB5v
— lindsey vonn (@lindseyvonn) July 3, 2019
ਫਿਲਹਾਲ ਵਾਨ ਨੇ ਟਵਿਟਰ ਅਕਾਊਂਟ 'ਤੇ ਲਿਖਿਆ ਹੈ, ''ਜੇਕਰ ਮੈਨੂੰ ਟੈਕਸ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਨੰਬਰ ਹੈ। ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ। ਹਾਲਾਂਕਿ ਮੈਂ ਹਰ ਕਿਸੇ ਦਾ ਜਵਾਬ ਨਹੀਂ ਦੇ ਸਕਦੀ ਪਰ ਮੈਂ ਵਾਅਦਾ ਕਰਦੀ ਹਾਂ ਕਿ ਵੱਧ ਤੋਂ ਵੱਧ ਪ੍ਰਸ਼ੰਸਕਾਂ ਨੂੰ ਰਿਪਲਾਈ ਕਰਾਂ।''
ਹਾਲਾਂਕਿ ਵਾਨ ਦੇ ਇਸ ਟਵਿਟਰ ਤੋਂ ਬਾਅਦ ਯੂਜ਼ਰਜ਼ ਨੂੰ ਇਕ ਪਲ ਲਈ ਇਹ ਵੀ ਲੱਗਾ ਸੀ ਕਿ ਵਾਨ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ ਪਰ ਵਾਨ ਨੇ ਇਸ ਤੋਂ ਬਾਅਦ ਖੁਦ ਹੀ ਇਕ ਵੀਡੀਓ ਪੋਸਟ ਕਰ ਕੇ ਕਿਹਾ ਕਿ ਇਹ ਨੰਬਰ ਉਸ ਨੇ ਖੁਦ ਹੀ ਪੋਸਟ ਕੀਤਾ ਹੈ। ਉਸਦੇ ਸੱਚੇ ਪ੍ਰਸ਼ੰਸਕ ਉਸਦੇ ਨਾਲ ਗੱਲ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਕੀਇੰਗ ਵਿਚ ਜਾਦੂਈ ਪ੍ਰਦਰਸ਼ਨ ਕਰਨ ਵਾਲੀ ਲਿੰਡਸੇ ਲੰਬੇ ਸਮੇਂ ਤਕ ਵਿਵਾਦ ਦਾ ਸ਼ਿਕਾਰ ਵੀ ਰਹੀ ਹੈ। ਲਿੰਡਸੇ ਨੇ ਇਸ ਦੇ ਬਾਰੇ ਵਿਚ ਖੁਦ ਹੀ ਇਕ ਇੰਟਰਵਿਊ ਵਿਚ ਖੁਲਾਸਾ ਕਰਦਿਆਂ ਕਿਹਾ ਸੀ ਕਿ ਉਹ ਜ਼ਿੰਦਗੀ ਤੋਂ ਇੰਨਾ ਤੰਗ ਆ ਚੁੱਕੀ ਸੀ ਕਿ ਇਕ ਸਮੇਂ ਤਾਂ ਉਸ ਨੇ ਦਿਮਾਗ ਵਿਚ ਇਸ ਨੂੰ ਖਤਮ ਕਰਨ ਲਈ ਹੀ ਵਿਚਾਰ ਘੁੰਮ ਰਹੇ ਸਨ। ਉਹ ਦੋਸਤਾਂ ਤੇ ਪ੍ਰਸ਼ੰਸਕਾਂ ਦੀ ਧੰਨਵਾਦੀ ਹੈ, ਜਿਨ੍ਹਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਲਿਆ।