ਮੁਹੰਮਦ ਨੇ ਦੋਹਾ 'ਚ ਮਹਿਲਾ 400 ਮੀਟਰ ਦੌੜ 'ਚ ਜਿੱਤਿਆ ਸੋਨ ਤਮਗਾ

Saturday, Oct 05, 2019 - 09:59 AM (IST)

ਮੁਹੰਮਦ ਨੇ ਦੋਹਾ 'ਚ ਮਹਿਲਾ 400 ਮੀਟਰ ਦੌੜ 'ਚ ਜਿੱਤਿਆ ਸੋਨ ਤਮਗਾ

ਸਪੋਰਟਸ ਡੈਸਕ— ਓਲੰਪਿਕ ਚੈਂਪੀਅਨ ਅਮਰੀਕਾ ਦੀ ਦਲੀਲਾਹ ਮੁਹੰਮਦ ਨੇ ਦੋਹਾ 'ਚ ਆਯੋਜਿਤ ਵਰਲਡ ਐਥਲੇਟਿਕਸ ਚੈਂਪੀਅਨਸ਼ਿਪ 'ਚ ਮਹਿਲਾ 400 ਮੀਟਰ ਅੜਿਕਾ ਦੌੜ 'ਚ ਆਪਣਾ ਰਿਕਾਰਡ ਤੋੜ ਸੋਨ ਤਮਗਾ ਜਿੱਤਿਆ। 29 ਸਾਲਾਂ ਦੀ ਵਰਲਡ ਰੈਂਕਿੰਗ 'ਚ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਮੁਹੰਮਦ ਨੇ 52.16 ਸੈਕਿੰਡ 'ਚ ਦੌੜ ਪੂਰੀ ਕੀਤੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਇਸ ਸਾਲ ਜੁਲਾਈ 'ਚ ਬਣਾਇਆ ਆਪਣਾ ਹੀ ਵਰਲਡ ਰਿਕਾਰਡ ਤੋੜ ਦਿੱਤਾ। ਮੁਹੰਮਦ ਇਸ ਤੋਂ ਪਹਿਲਾਂ ਦੋ ਵਾਰ ਇਸ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਰਹੀ ਹੈ।PunjabKesari

ਸਿਡਨੀ ਮੈਕਲਾਫਲਿਨ ਨੇ 52.23 ਸੈਕਿੰਡ 'ਚ ਦੌੜ ਪੂਰੀ ਕੀਤੀ ਅਤੇ ਦੂਜਾ ਸਥਾਨ ਹਾਸਲ ਕੀਤਾ, ਜਦ ਕਿ ਜਮੈਕਾ ਦੀ ਰੂਸ਼ੇਲ ਕਲੇਟਨ ਨੇ 53.74 ਸੈਕਿੰਡ 'ਚ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਤਮਗਾ ਨਾਲ ਹੀ ਸਬਰ ਕਰਨਾ ਪਿਆ।


Related News