ਅਮਰੀਕੀ ਸਾਈਕਲਿੰਗ ਸਟਾਰ ਕਲੋ ਡਿਏਗਰਟ ਨੇ ਨਵੇਂ ਵਰਲਡ ਰਿਕਾਰਡ ਨਾਲ ਜਿੱਤਿਆ ਖਿਤਾਬ
Sunday, Mar 01, 2020 - 05:47 PM (IST)

ਸਪੋਰਟਸ ਡੈਸਕ— ਅਮਰੀਕੀ ਸਾਈਕਲਿੰਗ ਸਟਾਰ ਕਲੋ ਡਿਏਗਰਟ ਨੇ ਸ਼ਨੀਵਾਰ ਨੂੰ ਇਕ ਨਵੇਂ ਵਰਲਡ ਰਿਕਾਰਡ ਸਮੇਂ ਦੇ ਨਾਲ ਟ੍ਰੈਕ ਵਰਲਡ ਚੈਂਪੀਅਨਸ਼ਿਪ 'ਚ ਖਿਤਾਬ ਜਿੱਤਿਆ ਹੈ। 23 ਸਾਲ ਦੀ ਡਿਏਗਰਟ ਨੇ 3 ਕਿਲੋਮੀਟਰ ਦੀ ਦੂਰੀ 3 ਮਿੰਟ ਅਤੇ 14 ਸੈਕਿੰਡ ਦੇ ਨਾਲ ਖਿਤਾਬ 'ਤੇ ਕਬਜਾ ਕੀਤਾ।
ਦੋ ਸਾਲ ਪਹਿਲਾਂ ਮਤਲਬ ਸਾਲ 2018 'ਚ ਡਿਏਗਰਟ ਨੇ 3 ਕਿਲੋਮੀਟਰ ਦੀ ਦੂਰੀ ਨੂੰ 3 ਮਿੰਟ 16.937 ਸੈਕਿੰਡ ਦੇ ਨਾਲ ਤੈਅ ਕਰ ਵਿਸ਼ਵ ਖਿਤਾਬ ਜਿੱਤਿਆ ਸੀ। ਹਾਲਾਂਕਿ, ਉਨ੍ਹਾਂ ਨੇ ਬੋਲਿਆ ਉਨ੍ਹਾਂ ਦਾ ਟੀਚਾ ਹੈ ਤਿੰਨ ਕਿਲੋਮੀਟਰ ਦੀ ਦੂਰੀ ਤਿੰਨ ਮਿੰਟ 10 ਸੈਕਿੰਡ 'ਚ ਤੈਅ ਕਰਨ ਦਾ ਹੈ।