ਅਮਰੀਕੀ ਰਾਜੂਦਤ ਐਰਿਕ ਨੇ ਕੀਤੀ ਭਾਰਤ ਦੀ ਬਲਾਈਂਡ ਕ੍ਰਿਕਟ ਟੀਮ ਦੀ ਹੌਸਲਾਅਫਜ਼ਾਈ
Saturday, May 25, 2024 - 07:37 PM (IST)

ਬੈਂਗਲੁਰੂ- ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸਟੀ ਨੇ ਸ਼ਨੀਵਾਰ ਨੂੰ ਭਾਰਤੀ ਬਲਾਈਂਡ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ। ਇੱਥੇ ਇਕ ਅਧਿਕਾਰਤ ਦੌਰੇ ’ਤੇ ਆਏ ਐਰਿਕ ਨੇ ਸੋਸ਼ਲ ਮੀਡੀਆ ’ਤੇ ਚਿੰਨਾਸਵਾਮੀ ਸਟੇਡੀਅਮ ਵਿਚ ਭਾਰਤੀ ਬਲਾਈਂਡ ਟੀਮ ਦੇ ਨਾਲ ਤਸਵੀਰਾਂ ਪੋਸਟ ਕੀਤੀਆਂ। ਐਰਿਕ ਨੇ ਲਿਖਿਆ, ‘‘ਮੈਂ ਮੰਤਰਮੁਗਧ ਹਾਂ। ਭਾਰਤੀ ਬਲਾਈਂਡ ਕ੍ਰਿਕਟ ਟੀਮ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਉਹ ਟੀ-20 ਵਿਸ਼ਵ ਕੱਪ ਦੌਰਾਨ ਅਮਰੀਕਾ ਵਿਚ ਬਲਾਈਂਡ ਕ੍ਰਿਕਟ ਟੀਮ ਨੂੰ ਬੜ੍ਹਾਵਾ ਦੇਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਸਵਾਗਤ ਦਾ ਇੰਤਜ਼ਾਰ ਰਹੇਗਾ।’’