ਅਮਰੀਕਾ ਦੀ ਕੋਕੋ ਗਾਫ ਨੇ ਜਿੱਤਿਆ ਆਸਟਰੀਆ ਓਪਨ ਦਾ ਖਿਤਾਬ
Sunday, Oct 13, 2019 - 10:56 PM (IST)

ਲਿੰਜ (ਆਸਟਰੀਆ)— ਅਮਰੀਕੀ ਕਿਸ਼ੋਰੀ ਕੋਕੋ ਗਾਫ ਨੇ ਐਤਵਾਰ ਨੂੰ ਇੱਥੇ ਅਪਰ ਆਸਟਰੀਆ ਲੇਡੀਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਯੇਲੇਨਾ ਓਸਟਾਪੇਂਕੋ ਨੂੰ ਹਰਾ ਕੇ ਆਪਣਾ ਪਹਿਲਾ ਡਬਲਯੂ. ਟੀ. ਏ. ਖਿਤਾਬ ਜਿੱਤਿਆ। ਵਿੰਬਲਡਨ ਦੇ ਚੌਥੇ ਤੇ ਯੂ. ਐੱਸ. ਏ. ਓਪਨ ਦੇ ਤੀਜੇ ਦੌਰ 'ਚ ਪਹੁੰਚਣ ਵਾਲੀ 15 ਸਾਲਾ ਕਿਸ਼ੋਰੀ ਗਾਫ ਨੇ ਓਸਟਾਪੇਂਕੋ ਨੂੰ 6-3, 1-6, 6-2 ਨਾਲ ਹਰਾਇਆ। ਗਾਫ ਨੇ ਦੂਜਾ ਸੈੱਟ ਆਸਾਨੀ ਨਾਲ ਗੁਆ ਦਿੱਤਾ ਪਰ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਵਾਪਸੀ ਕੀਤੀ। ਉਸ ਨੇ ਨਿਰਣਾਇਕ ਸੈੱਟ 'ਚ 5-0 ਨਾਲ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਉਸ ਨੇ ਆਪਣੀ ਦੋ ਸਰਵਿਸ ਗੁਆਈ ਪਰ ਆਖਿਰ 'ਚ ਜਿੱਤ ਦਰਜ ਕਰਨ 'ਚ ਸਫਲ ਰਹੀ।