ਅਮਨਦੀਪ ਨੇ 4 ਸ਼ਾਟ ਦੀ ਬੜ੍ਹਤ ਬਣਾਈ

Friday, Mar 08, 2024 - 12:40 PM (IST)

ਅਮਨਦੀਪ ਨੇ 4 ਸ਼ਾਟ ਦੀ ਬੜ੍ਹਤ ਬਣਾਈ

ਗੁਰੂਗ੍ਰਾਮ- ਭਾਰਤੀ ਮਹਿਲਾ ਗੋਲਫਰ ਅਮਨਦੀਪ ਦ੍ਰਾਲ ਨੇ ਵੀਰਵਾਰ ਨੂੰ ਇਥੇ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ ਪੰਜਵੇਂ ਪੜਾਅ ਦੇ ਤੀਸਰੇ ਦਿਨ 3 ਬੋਗੀ ਦੀ ਸ਼ੁਰੂਆਤ ਨਾਲ ਬੀਤੀ ਰਾਤ ਦੀ ਬੜ੍ਹਤ ਗੁਆਉਣ ਤੋਂ ਬਾਅਦ ਅਖੀਰ ’ਚ ਵਾਪਸੀ ਕਰਦੇ ਹੋਏ 4 ਸ਼ਾਟ ਦੀ ਬੜ੍ਹਤ ਹਾਸਲ ਕੀਤੀ। ਅਮਨਦੀਪ ਦਾ ਕੁੱਲ ਸਕੋਰ 9 ਅੰਡਰ 207 ਦਾ ਹੈ, ਜਿਸ ਨਾਲ ਉਸ ਨੇ ਦੂਸਰੇ ਸਥਾਨ ’ਤੇ ਮੌਜੂਦ ਗੌਰਿਕਾ ਬਿਸ਼ਨੋਈ ’ਤੇ ਬੜ੍ਹਤ ਬਣਾਈ ਹੈ। 19 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦੇ ਟੂਰਨਾਮੈਂਟ ’ਚ ਗੌਰਿਕਾ ਦਾ ਕੁੱਲ ਸਕੋਰ 5 ਅੰਡਰ 211 ਹੈ।

ਖੁਸ਼ੀ ਖਾਨਿਜਾਊ ਨੇ ਦਿਨ ਦਾ ਸਰਵਸ਼੍ਰੇਸ਼ਠ 69 ਦਾ ਕਾਰਡ ਖੇਡਿਆ, ਜਿਸ ਨਾਲ ਉਹ 4 ਅੰਡਰ 212 ਦੇ ਕੁੱਲ ਸਕੋਰ ਨਾਲ ਤੀਸਰੇ ਸਥਾਨ ’ਤੇ ਪਹੁੰਚ ਗਈ ਹੈ। ਅਮਨਦੀਪ ਨੇ ਪਹਿਲੇ 3 ਹੋਲ ’ਚ ਬੋਗੀ ਤੋਂ ਬਾਅਦ 2 ਬਰਡੀ ਲਗਾਈ। ਹਿਤਾਸ਼ੀ ਬਖਸ਼ੀ ਇਵਨ ਪਾਰ 216 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਹੈ।


author

Aarti dhillon

Content Editor

Related News