ਅਮਰੀਕਾ ਦੀ ਅਨੀਸਿਮੋਵਾ ਨੇ ਸਵੇਤਲਾਨਾ ਨੂੰ ਹਰਾ ਕੇ ਕੀਤਾ ਉਲਟਫੇਰ

Tuesday, Feb 25, 2020 - 10:33 AM (IST)

ਅਮਰੀਕਾ ਦੀ ਅਨੀਸਿਮੋਵਾ ਨੇ ਸਵੇਤਲਾਨਾ ਨੂੰ ਹਰਾ ਕੇ ਕੀਤਾ ਉਲਟਫੇਰ

ਦੋਹਾ— ਅਮਰੀਕਾ ਦੀ ਅਮਾਂਡਾ ਐਨੀਸਿਮੋਵਾ ਨੇ ਦੋਹਾ ਡਬਲਿਊ. ਟੀ. ਏ. ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਪੰਜਵੀਂ ਰੈਂਕਿੰਗ ਦੀ ਐਲਿਨਾ ਸਵੀਤੋਲਿਨਾ ਨੂੰ 6-3, 6-3 ਨਾਲ ਹਰਾ ਕੇ ਉਲਟਫੇਰ ਕੀਤਾ। ਅਮਰੀਕਾ ਦੀ ਨਾਬਾਲਗ ਨੇ ਯੂਕ੍ਰੇਨ ਦੀ ਆਪਣੀ ਵਿਰੋਧੀ ਨੂੰ ਇਕ ਘੰਟੇ 'ਚ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ। ਸਵੀਤੋਲਿਨਾ ਪਿਛਲੇ ਸੈਸ਼ਨ 'ਚ ਵਿੰਬਲਡਨ ਅਤੇ ਫਰੈਂਚ ਓਪਨ ਦੇ ਸੈਮੀਫਾਈਨਲ 'ਚ ਪਹੁੰਚੀ ਸੀ। ਪਿਛਲੇ ਸਾਲ ਫ੍ਰੈਂਚ ਓਪਨ ਦੇ ਬਾਅਦ ਚੋਟੀ ਦੀ 10 ਰੈਂਕਿੰਗ ਵਾਲੀ ਮੁਕਾਬਲੇਬਾਜ਼ੀ 'ਤੇ ਪਹਿਲੀ ਜਿੱਤ ਦਰਜ ਕਰਨ ਦੇ ਬਾਅਦ ਐਨੀਸਿਮੋਵਾ ਨੇ ਕਿਹਾ, ''ਮੈਨੂੰ ਇਹ ਖੇਡਣਾ ਪਸੰਦ ਹੈ, ਮੈਨੂੰ ਇਹ ਸਟੇਡੀਅਮ ਪਸੰਦ ਹੈ ਅਤੇ ਦਰਸ਼ਕਾ ਦਾ ਕੋਈ ਜਵਾਬ ਨਹੀਂ, ਇਸ ਲਈ ਮੈਨੂੰ ਖੁਸ਼ੀ ਹੈ ਕਿ ਅਗਲੇ ਦੌਰ 'ਚ ਮੈਨੂੰ ਫਿਰ ਤੋਂ ਤੁਹਾਡੇ ਸਾਰਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ।


author

Tarsem Singh

Content Editor

Related News