ਆਸਟ੍ਰੇਲੀਆ ''ਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ''ਚ ਜਲੰਧਰ ਦੇ ਅਮਨ ਠਾਕੁਰ ਨੇ ਮਾਰੀ ਬਾਜ਼ੀ, ਜਿੱਤਿਆ ਗੋਲਡ ਮੈਡਲ
Monday, Sep 26, 2022 - 01:03 PM (IST)

ਮੈਲਬੌਰਨ (ਬਿਊਰੋ) - ਆਸਟ੍ਰੇਲੀਆ ਵਿਚ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿਚ ਪੰਜਾਬ ਦੇ ਨੌਜਵਾਨ ਨੇ ਜਿੱਤ ਹਾਸਲ ਕਰਕੇ ਵਿਦੇਸ਼ ਦੀ ਧਰਤੀ 'ਤੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਇਹ ਚੈਂਪੀਅਨਸ਼ਿਪ ICN (I Complete Natural) ਵੱਲੋਂ ਮੈਲਬੌਰਨ ਵਿਚ 25 ਸਤੰਬਰ 2022 ਨੂੰ ਕਰਵਾਈ ਗਈ ਸੀ।
ਮੈਨਜ਼ ਫਿਜ਼ਿਕ ਓਪਨ ਵਿਚ ਸਖ਼ਤ ਮਿਹਨਤ ਨਾਲ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਅਮਨ ਠਾਕੁਰ ਨੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਆਪਣੇ ਨਾਮ ਕੀਤਾ। ਆਪਣੀ ਸ਼੍ਰੇਣੀ ਵਿੱਚ ਉਹ ਇਕੱਲੇ ਭਾਰਤੀ ਸਨ।