ਤਿੰਨੋਂ ਫਾਰਮੈਟਸ ’ਚ ਰੋਹਿਤ ਸ਼ਰਮਾ ਵਾਂਗ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਏਲਿਸ ਹੀਲੀ

09/16/2021 2:28:21 AM

ਬ੍ਰਿਸਬੇਨ- ਆਸਟ੍ਰੇਲੀਆ ਦੀ ਚੌਟੀ ਦੀ ਮਹਿਲਾ ਕ੍ਰਿਕਟਰ ਏਲਿਸਾ ਹੀਲੀ ਨੇ ਕਿਹਾ ਕਿ ਉਹ ਰੋਹਿਤ ਸ਼ਰਮਾ ਤੋਂ ਪ੍ਰੇਰਣਾ ਲੈ ਕੇ ਇਸ ਭਾਰਤੀ ਸਟਾਰ ਸਲਾਮੀ ਬੱਲੇਬਾਜ਼ ਦੀ ਤਰ੍ਹਾਂ ਖੇਡ ਦੇ ਤਿੰਨੋਂ ਫਾਰਮੈਟਸ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ। ਵਿਕਟਕੀਪਰ ਬੱਲੇਬਾਜ਼ ਹੀਲੀ ਭਾਰਤ ਖਿਲਾਫ 21 ਸਤੰਬਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਦੀਆਂ ਤਿਆਰੀਆਂ ’ਚ ਲੱਗੀ ਹੈ। ਆਸਟ੍ਰੇਲੀਆਈ ਮਹਿਲਾ ਟੀਮ ਭਾਰਤ ਵਿਰੁੱਧ 3 ਵਨ ਡੇ, 1 ਦਿਨ-ਰਾਤ ਟੈਸਟ ਅਤੇ 3 ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਹੀਲੀ ਨੇ ਅਜੇ ਤੱਕ ਸਿਰਫ 4 ਟੈਸਟ ਮੈਚ ਖੇਡੇ ਹਨ। ਉਸ ਦਾ ਕਹਿਣਾ ਹੈ ਕਿ ਉਹ ਗੁਲਾਬੀ ਗੇਂਦ ਦੇ ਮੁਕਾਬਲੇ ਨੂੰ ਵਨ ਡੇ ਦੀ ਤਰ੍ਹਾਂ ਖੇਡਣਾ ਚਾਹੇਗੀ, ਜੋ ਕੈਨਬਰਾ ’ਚ 30 ਸਤੰਬਰ ਤੋਂ 3 ਅਕਤੂਬਰ ਤੱਕ ਖੇਡਿਆ ਜਾਵੇਗਾ। ਹੀਲੀ ਨੇ ਕਿਹਾ ਕਿ ਇਹ (ਗੁਲਾਬੀ ਗੇਂਦ ਦਾ ਟੈਸਟ) ਕਾਫੀ ਮੁਸ਼ਕਿਲ ਹੋਵੇਗਾ ਕਿਉਂਕਿ ਮੈਂ ਸਿਰਫ 4 ਟੈਸਟ ਮੈਚ ਹੀ ਖੇਡੇ ਹਨ। ਇਸ ਲਈ ਮੈਂ ਇਹ ਨਹੀਂ ਕਹਾਂਗੀ ਕਿ ਮੈਂ ਟੈਸਟ ਮੈਚ ਵਿਚ ਖੇਡਣ ਲਈ ਨਾਰਮਲ ਹਾਂ।

ਇਹ ਖ਼ਬਰ ਪੜ੍ਹੋ- ICC ਟੀ20 ਰੈਂਕਿੰਗ ’ਚ ਵਿਰਾਟ ਚੌਥੇ, ਰਾਹੁਲ 6ਵੇਂ ਸਥਾਨ ’ਤੇ ਬਰਕਰਾਰ

PunjabKesari
ਉਸ ਨੇ ਕਿਹਾ ਕਿ ਜਿੱਥੋਂ ਤੱਕ ਮੇਰੀ ਗੱਲ ਹੈ ਤਾਂ ਇਸ ਟੈਸਟ ’ਚ ਮੇਰੀ ਵਨ ਡੇ ਬੱਲੇਬਾਜ਼ੀ ਤੋਂ ਜ਼ਿਆਦਾ ਕੁੱਝ ਬਦਲਾਅ ਨਹੀਂ ਹੋਣ ਵਾਲਾ ਹੈ। ਮੈਨੂੰ ਲੱਗਦਾ ਹੈ ਕਿ ਖੁਦ ਨੂੰ ਹੋਰ ਜ਼ਿਆਦਾ ਸਮਾਂ ਦੇਣਾ (ਬੱਲੇਬਾਜ਼ੀ ਲਈ) ਸ਼ਾਨਦਾਰ ਹੈ। ਆਧੁਨਿਕ ਟੈਸਟ ਮੈਚ ਨੂੰ ਦੇਖੀਏ ਤਾਂ ਇਹ ਕਾਫੀ ਬਦਲ ਗਿਆ ਹੈ। ਮੈਂ ਰੋਹਿਤ ਸ਼ਰਮਾ ਵਰਗੇ ਖਿਡਾਰੀਆਂ ਤੋਂ ਪ੍ਰੇਰਣਾ ਲੈਂਦੀ ਹਾਂ ਜੋ ਦੁਨੀਆ ਦੇ ਸਫੇਦ ਗੇਂਦ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ ’ਚੋਂ ਇਕ ਹੈ। ਫਿਰ ਵੀ ਉਹ ਟੈਸਟ ਕ੍ਰਿਕਟ ’ਚ ਅਸਲ ’ਚ ਸਫਲ ਸਲਾਮੀ ਬੱਲੇਬਾਜ਼ ਹੈ।

ਇਹ ਖ਼ਬਰ ਪੜ੍ਹੋ- UAE ਵਿਚ IPL ਤੋਂ ਟੀ20 ਵਿਸ਼ਵ ਕੱਪ ’ਚ ਮੁਕਾਬਲਾ ਥੋੜਾ ਬਰਾਬਰੀ ਦਾ ਹੋ ਜਾਵੇਗਾ : ਮੈਕਸਵੈੱਲ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News