ਹਮੇਸ਼ਾ ਤੋਂ ਸਮਰਪਿਤ ਕ੍ਰਿਕਟਰ ਰਿਹੈ ਸ਼ੁਭਮਨ : ਪਿਤਾ

01/31/2018 4:19:30 AM

ਚੰਡੀਗੜ੍ਹ— ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਦੇ ਪਿਤਾ ਨੇ ਕਿਹਾ ਹੈ ਕਿ ਉਹ ਹਮੇਸ਼ਾ ਤੋਂ ਸਮਰਪਿਤ ਕ੍ਰਿਕਟਰ ਰਿਹਾ ਹੈ। ਗਿੱਲ ਦੇ ਪਿਤਾ ਲਖਵਿੰਦਰ ਸਿੰਘ ਨੇ ਪ੍ਰੈੱਸ ਨੂੰ ਕਿਹਾ ਕਿ ਮੈਨੂੰ ਵਿਸ਼ਵ ਕੱਪ ਵਿਚ ਸ਼ੁਭਮਨ ਦੇ ਪ੍ਰਦਰਸ਼ਨ 'ਤੇ ਖੁਸ਼ੀ ਤੇ ਮਾਣ ਹੈ। ਉਸ ਨੇ ਕਿਹਾ ਕਿ ਸ਼ੁਭਮਨ ਨੂੰ ਕਦੇ ਕੋਈ ਹੋਰ ਖਿਡੌਣਾ ਪਸੰਦ ਨਹੀਂ ਸੀ। ਉਹ ਹਮੇਸ਼ਾ ਬੱਲੇ ਤੇ ਗੇਂਦ ਨਾਲ ਖੇਡਦਾ ਸੀ। ਉਹ ਸੌਣ ਜਾਣ ਤੋਂ ਪਹਿਲਾਂ ਵੀ ਖੇਡਦਾ ਰਹਿੰਦਾ ਸੀ।
ਗਿੱਲ ਨੇ ਕਿਹਾ ਕਿ ਅਸੀਂ ਉਸ ਦਾ ਪੂਰਾ ਸਮਰਥਨ ਕੀਤਾ। ਅਸੀਂ ਉਸ ਨੂੰ ਵਿਸ਼ਵ ਪੱਧਰੀ ਕ੍ਰਿਕਟਰ ਬਣਾਉਣ ਲਈ 15 ਸਾਲ ਸਮਰਪਿਤ ਕੀਤੇ ਹਨ। ਅਸੀਂ ਆਪਣਾ ਕੰਮ ਵੀ ਛੱਡ ਦਿੱਤਾ ਤੇ ਕਈ ਪਰਿਵਾਰਕ ਸਮਾਰੋਹਾਂ 'ਚ ਵੀ ਨਹੀਂ ਗਏ ਤਾਂ ਕਿ ਉਹ ਕ੍ਰਿਕਟ ਨੂੰ ਸਮਾਂ ਦੇ ਸਕੇ।


Related News