ਅਲਵਾਰੇਜ਼ ਦੇ ਗੋਲ ਨਾਲ ਐਟਲੇਟਿਕੋ ਮੈਡਰਿਡ ਨੇ ਸੇਲਟਾ ਵੀਗੋ ਨੂੰ 1-0 ਨਾਲ ਹਰਾਇਆ

Friday, Sep 27, 2024 - 12:55 PM (IST)

ਅਲਵਾਰੇਜ਼ ਦੇ ਗੋਲ ਨਾਲ ਐਟਲੇਟਿਕੋ ਮੈਡਰਿਡ ਨੇ ਸੇਲਟਾ ਵੀਗੋ ਨੂੰ 1-0 ਨਾਲ ਹਰਾਇਆ

ਸਪੋਰਟਸ ਡੈਸਕ- ਜੂਲੀਅਨ ਅਲਵਾਰੇਜ਼ ਦੇ ਆਖਰੀ ਮਿੰਟ 'ਚ ਕੀਤੇ ਗੋਲ ਦੀ ਮਦਦ ਨਾਲ ਸਪੇਨ ਦੇ ਚੋਟੀ ਦੇ ਘਰੇਲੂ ਫੁੱਟਬਾਲ ਟੂਰਨਾਮੈਂਟ ਲਾ ਲੀਗਾ 'ਚ ਐਟਲੇਟਿਕੋ ਮੈਡਰਿਡ ਨੇ ਵੀਰਵਾਰ ਨੂੰ ਸੇਲਟਾ ਵਿਗੋ ਨੂੰ 1-0 ਨਾਲ ਹਰਾਇਆ। ਮੈਚ ਦਾ ਇਕਲੌਤਾ ਗੋਲ ਅਲਵਾਰੇਜ ਨੇ 90ਵੇਂ ਮਿੰਟ ਵਿੱਚ ਕੀਤਾ। ਉਨ੍ਹਾਂ ਨੇ ਐਂਟੋਨੀ ਗ੍ਰੀਜ਼ਮੈਨ ਦੇ ਪਾਸ ਨੂੰ ਗੋਲ ਪੋਸਟ 'ਚ ਲਗਾ ਕੇ ਟੀਮ ਦੀ ਜਿੱਤ 'ਤੇ ਮੋਹਰ ਲਗਾਈ।
ਵਿਲਾਰੀਆਲ ਨੇ ਅਯੋਜ਼ੇ ਪੇਰੇਜ਼ ਦੇ ਦੋ ਗੋਲਾਂ ਦੀ ਮਦਦ ਨਾਲ ਐਸਪੇਨਆਲ ਨੂੰ 2-1 ਨਾਲ ਹਰਾਇਆ। ਪਰੇਜ਼ ਨੇ ਮੌਜੂਦਾ ਸੀਜ਼ਨ ਵਿੱਚ ਸੱਤ ਮੈਚਾਂ ਵਿੱਚ ਛੇ ਗੋਲ ਕੀਤੇ ਹਨ। ਟੇਬਲ ਵਿੱਚ ਆਖਰੀ ਸਥਾਨ 'ਤੇ ਕਾਬਜ਼ ਲਾਸ ਪਾਲਮਾਸ ਨੂੰ ਹੁਣ ਵੀ ਸੀਜ਼ਨ ਦੀ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਟੀਮ ਨੇ ਰੀਆਲ ਬੇਟਿਸ ਖਿਲਾਫ 1-1 ਨਾਲ ਮੁਕਾਬਲਾ ਖੇਡਿਆ।


author

Aarti dhillon

Content Editor

Related News