ਫਿਨਲੈਂਡ ਨੂੰ ਹਰਾ ਕੇ ਇਟਲੀ ਯੂਰੋ 2020 ਲਈ ਕੁਆਲੀਫਾਈ ਕਰਨ ਦੇ ਕਰੀਬ

Monday, Sep 09, 2019 - 03:51 PM (IST)

ਫਿਨਲੈਂਡ ਨੂੰ ਹਰਾ ਕੇ ਇਟਲੀ ਯੂਰੋ 2020 ਲਈ ਕੁਆਲੀਫਾਈ ਕਰਨ ਦੇ ਕਰੀਬ

ਨਵੀਂ ਦਿੱਲੀ : ਜਾਰਜਿਨਹੋ ਦੇ ਫੈਸਲਾਕੁੰਨ ਗੋਲ ਦੀ ਮਦਦ ਨਾਲ ਫਿਨਲੈਂਡ ਨੂੰ 2-1 ਨਾਲ ਹਰਾ ਕੇ ਇਟਲੀ ਯੂਰੋ 2020 ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰਨ ਦੇ ਕਰੀਬ ਪਹੁੰਚ ਗਿਆ। ਚੇਲਸੀ ਦੇ ਮਿਡਫੀਲਡਰ ਜਾਰਜਿਨਹੋ ਨੇ 79ਵੇਂ ਮਿੰਟ ਵਿਚ ਪੈਨਲਟੀ ਕਿਕ 'ਤੇ ਜੇਤੂ ਗੋਲ ਕੀਤਾ। ਰਾਬਰਟੋ ਮੰਚਿਨੀ ਦੀ ਇਤਾਲਵੀ ਟੀਮ ਦੀ 6 ਮੈਚਾਂ ਵਿਚ 6ਵੀਂ ਜਿੱਤ ਹੈ। ਉਸਦੇ ਦੂਜੇ ਸਥਾਨ 'ਤੇ ਕਾਬਿਜ਼ ਫਿਨਲੈਂਡ ਤੋਂ 6 ਅੰਕ ਜ਼ਿਆਦਾ ਹੈ। ਇਟਲੀ ਲਈ ਸਿਰੋ ਇਮੋਬਾਈਲ ਨੇ 6ਵੇਂ ਮਿੰਟ ਵਿਚ ਗੋਲ ਕੀਤਾ ਜਦਕਿ ਤੀਮੂ ਪੁੱਕੀ ਨੇ ਫਿਨਲੈਂਡ ਨੂੰ ਬਰਾਬਰੀ ਦਾ ਗੋਲ ਦਿੱਤਾ।


Related News