ਟੈਸਟ ਤੋਂ ਬਾਅਦ ਯੁਵੈਂਟਸ ਦੇ ਸਾਰੇ ਖਿਡਾਰੀ ਨਿਕਲੇ ਕੋਰੋਨਾ ਨੈਗੇਟਿਵ
Friday, May 22, 2020 - 06:18 PM (IST)

ਰੋਮ : ਫੁੱਟਬਾਲ ਟੂਰਨਾਮੈਂਟ ਸਿਰੀ ਏ ਦੀ ਸਾਬਕਾ ਜੇਤੂ ਟੀਮ ਯੁਵੈਂਟਸ ਨੇ ਕਿਹਾ ਕਿ ਉ ਦੇ ਸਾਰੇ ਖਿਡਾਰੀ ਦਾ ਕੋਰੋਨਾ ਟੈਸਟ ਕਰਾਇਆ ਗਿਆ, ਜਿਸ ਦਾ ਨਤੀਜਾ ਨੈਗੇਟਿਵ ਆਇਆ ਹੈ। ਬਿਆਨਕੋਨੇਰੀ ਮੁਤਾਬਕ ਖਿਡਾਰੀਆਂ ਨੇ ਛੋਟੇ ਸਮੂਹ ਵਿਚ ਸਮਾਜਿਕ ਦੂਰੀ ਦੀ ਪਾਲਣਾ ਕਰ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ।
ਟੀਮ ਨੇ ਬਿਆਨ ਜਾਰੀ ਕਰ ਕਿਹਾ ਕਿ ਫੈਡਰਲ ਮੈਡੀਕਲ ਸਾਈਂਟਫਿਕ ਕਮਿਸ਼ਨ ਦੇ ਨਿਰਦੇਸ਼ਾਂ 'ਤੇ ਟੀਮ ਦੇ ਸਾਰੇ ਖਿਡਾਰੀਆਂ ਦਾ ਕੋਰੋਨਾ ਟੈਸਟ ਕਰਾਇਆ ਗਿਆ ਜਿਸ ਦਾ ਨਤੀਜਾ ਨੈਗੇਟਿਵ ਆਇਆ ਹੈ। ਆਉਣ ਵਾਲੇ ਦਿਨਾਂ ਵਿਚ ਟੀਮ ਵੱਡੇ ਪੱਧਰ 'ਤੇ ਟ੍ਰੇਨਿੰਗ ਸ਼ੁਰੂ ਕਰੇਗੀ। ਕੁਝ ਦਿਨ ਪਹਿਲਾਂ ਯੁਵੈਂਟਸ ਦੇ ਡੈਨੀਅਲ ਰੂਗਾਨੀ, ਬਲੈਸ ਮਾਤੁਦੀ ਅਤੇ ਪਾਉਲੋ ਦਿਬਾਲਾ ਕੋਰੋਨਾ ਨਾਲ ਇਨਫੈਕਟਡ ਪਾਏ ਗਏ ਸੀ ਪਰ ਬਾਅਦ ਵਿਚ ਇਹ ਤਿੰਨੋ ਸਿਹਤਮੰਦ ਹੋ ਗਏ ਸੀ।