ਆਲਰਾਊਂਡਰ ਮਹਿਮੂਦੁੱਲਾ ਨੇ T20I ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ, ਜਾਣੋ ਕਦੋਂ ਖੇਡਣਗੇ ਆਪਣਾ ਆਖ਼ਰੀ ਮੈਚ
Tuesday, Oct 08, 2024 - 06:53 PM (IST)
![ਆਲਰਾਊਂਡਰ ਮਹਿਮੂਦੁੱਲਾ ਨੇ T20I ਕ੍ਰਿਕਟ ਤੋਂ ਸੰਨਿਆਸ ਦਾ ਕੀਤਾ ਐਲਾਨ, ਜਾਣੋ ਕਦੋਂ ਖੇਡਣਗੇ ਆਪਣਾ ਆਖ਼ਰੀ ਮੈਚ](https://static.jagbani.com/multimedia/2024_10image_18_52_589150719muhamad.jpg)
ਨਵੀਂ ਦਿੱਲੀ : ਬੰਗਲਾਦੇਸ਼ ਦੇ ਦਿੱਗਜ ਆਲਰਾਊਂਡਰ ਮਹਿਮੂਦੁੱਲ੍ਹਾ ਨੇ ਮੰਗਲਵਾਰ ਨੂੰ ਟੀ-20 ਅੰਤਰਰਾਸ਼ਟਰੀ ਮੈਚਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਅਤੇ ਭਾਰਤ ਖਿਲਾਫ ਚੱਲ ਰਹੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਫਾਰਮੈਟ 'ਚ ਉਸ ਦਾ ਆਖਰੀ ਮੈਚ ਹੋਵੇਗਾ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਸ਼ਨੀਵਾਰ ਨੂੰ ਹੈਦਰਾਬਾਦ 'ਚ ਖੇਡਿਆ ਜਾਵੇਗਾ। ਮਹਿਮੂਦੁੱਲਾ ਨੇ ਇੱਥੇ ਭਾਰਤ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ ਦੀ ਪੂਰਵ ਸੰਧਿਆ 'ਤੇ ਕਿਹਾ, ''ਹਾਂ, ਮੈਂ ਇਸ ਸੀਰੀਜ਼ ਦੇ ਆਖਰੀ ਮੈਚ ਤੋਂ ਬਾਅਦ ਟੀ-20 ਤੋਂ ਸੰਨਿਆਸ ਲੈ ਰਿਹਾ ਹਾਂ। ਇਹ ਤਾਂ ਪਹਿਲਾਂ ਹੀ ਤੈਅ ਸੀ। ਉਸ ਨੇ ਕਿਹਾ, ''ਇਸ ਫਾਰਮੈਟ ਤੋਂ ਅੱਗੇ ਵਧਣ ਅਤੇ ਵਨਡੇ 'ਤੇ ਧਿਆਨ ਦੇਣ ਦਾ ਇਹ ਸਹੀ ਸਮਾਂ ਹੈ।''
ਇਹ ਵੀ ਪੜ੍ਹੋ : ਬੰਗਲਾਦੇਸ਼ ਖਿਲਾਫ ਕਾਨਪੁਰ ਟੈਸਟ 'ਚ ਜਿੱਤ ਦਾ ਸਿਹਰਾ ਗੰਭੀਰ ਨੂੰ ਨਾ ਦਿੱਤਾ ਜਾਵੇ : ਗਾਵਸਕਰ
38 ਸਾਲਾ ਖਿਡਾਰੀ ਨੇ 2007 ਵਿਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਬੰਗਲਾਦੇਸ਼ ਲਈ 50 ਟੈਸਟ, 232 ਵਨਡੇ ਅਤੇ 139 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਬੰਗਲਾਦੇਸ਼ ਦੇ ਇਸ ਸਾਬਕਾ ਟੀ-20 ਕਪਤਾਨ ਨੇ 2021 'ਚ ਆਪਣੇ ਟੈਸਟ ਕਰੀਅਰ ਨੂੰ ਅਲਵਿਦਾ ਕਹਿ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8