ਭਾਰਤ ਦੇ ਚਾਰੋਂ ਬੈੱਡਮਿੰਟਨ ਪਲੇਅਰ ਜਿੱਤ ਸਕਦੇ ਹਨ ਓਲੰਪਿਕ ਤਮਗਾ : ਗੋਪੀਚੰਦ
Wednesday, Jun 02, 2021 - 09:29 PM (IST)
ਨਵੀਂ ਦਿੱਲੀ - ਰਾਸ਼ਟਰੀ ਬੈੱਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੂੰ ਵਿਸ਼ਵਾਸ ਹੈ ਕਿ ਸਾਰੇ 4 ਬੈੱਡਮਿੰਟਨ ਖਿਡਾਰੀਆਂ ਕੋਲ ਟੋਕੀਓ ਓਲੰਪਿਕ ’ਚ ਤਮਗੇ ਜਿੱਤਣ ਦਾ ਬਹੁਤ ਵਧੀਆ ਮੌਕਾ ਹੈ। ਰੀਓ ਓਲੰਪਿਕ ਦੀ ਚਾਂਦੀ ਦਾ ਤਮਗਾ ਜੇਤੂ ਪੀ. ਵੀ. ਸਿੰਧੂ, ਬੀ. ਸਾਈ ਪ੍ਰਣੀਤ ਅਤੇ ਚਿਰਾ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਪੁਰਸ਼ ਡਬਲ ਜੋੜੀ ਨੇ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਲਈ ਬਰਥ ਇਕੱਠੀ ਕੀਤੀ ਹੈ। ਗੋਪੀਚੰਦ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਸਿੰਧੂ ਇਕ ਵੱਡੀ ਸੰਭਾਵਨਾ ਹੈ। ਸਾਤਵਿਕ ਅਤੇ ਚਿਰਾਗ ਦੀ ਡਬਲ ਜੋੜੀ ਦੇ ਤਮਗੇ ਜਿੱਤਣ ਦੀ ਸਪੱਸ਼ਟ ਸੰਭਾਵਨਾ ਹੈ। ਮੈਨੂੰ ਲੱਗਦਾ ਹੈ ਕਿ ਸਾਈ ਪ੍ਰਣੀਤ ਕੋਲ ਵੀ ਇਕ ਸੁਨਹਿਰਾ ਮੌਕਾ ਹੈ।
ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ
ਖੇਡ ਵਿਭਾਗਾਂ ਦੇ ਯਤਨਾਂ ’ਤੇ ਗੋਪੀਚੰਦ ਨੇ ਕਿਹਾ ਕਿ ਹੁਣ ਅਸੀਂ ਸਾਰੇ ਅਥਲੀਟਸ ਨੂੰ ਅਲੱਗ-ਅਲੱਗ ਕੋਚ ਉਪਲੱਬਧ ਕਰਵਾਉਣ ’ਚ ਸਮਰੱਥ ਹਾਂ, ਜੋ ਇਕ ਵੱਡੀ ਉਪਲੱਬਧੀ ਹੈ। ਉਸ ਦੇ ਕੋਲ ਨਿੱਜੀ ਟ੍ਰੇਨਰਾਂ ਅਤੇ ਫੀਜਿਓ ਦਾ ਆਪਣਾ ਸੈੱਟ ਹੈ। ਇਹ ਉਹ ਸਮਰਥਣ ਹੈ, ਜਿਸ ਦੀ ਭਾਰਤੀ ਖੇਡ ’ਚ ਹਮੇਸ਼ਾ ਕਮੀ ਰਹੀ ਹੈ। ਰਾਸ਼ਟਰੀ ਬੈੱਡਮਿੰਟਨ ਕੋਚ ਨੇ ਕਿਹਾ ਕਿ ਭਾਰਤੀ ਦਲ ਨਿਸ਼ਚਿਤ ਤੌਰ ’ਤੇ ਟੋਕੀਓ ’ਚ ਲੰਡਨ ਓਲੰਪਿਕ ਦੀ ਟੈਲੀ ਨੂੰ ਪਾਰ ਕਰ ਜਾਵੇਗਾ। ਭਾਰਤ ਨੇ ਲੰਡਨ ਓਲੰਪਿਕ ’ਚ 6 ਤਮਗੇ ਜਿੱਤੇ ਸਨ।
ਇਹ ਖ਼ਬਰ ਪੜ੍ਹੋ- ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।