ਦੱ. ਅਫ਼ਰੀਕਾ ਦੌਰੇ ''ਤੇ ਟੀਮ ਇੰਡੀਆ ਦੇ ਇਨ੍ਹਾਂ ਤਿੰਨ ਖਿਡਾਰੀਆਂ ਦੇ ਪ੍ਰਦਰਸ਼ਨ ''ਤੇ ਰਹੇਗੀ ਸਾਰਿਆਂ ਦੀਆਂ ਨਜ਼ਰਾਂ

Wednesday, Dec 22, 2021 - 06:14 PM (IST)

ਦੱ. ਅਫ਼ਰੀਕਾ ਦੌਰੇ ''ਤੇ ਟੀਮ ਇੰਡੀਆ ਦੇ ਇਨ੍ਹਾਂ ਤਿੰਨ ਖਿਡਾਰੀਆਂ ਦੇ ਪ੍ਰਦਰਸ਼ਨ ''ਤੇ ਰਹੇਗੀ ਸਾਰਿਆਂ ਦੀਆਂ ਨਜ਼ਰਾਂ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫਰੀਕਾ ਦੇ ਦੌਰੇ 'ਤੇ ਹੈ। ਟੀਮ ਇੰਡੀਆ ਦੇ ਸਾਹਮਣੇ ਮੁਸ਼ਕਲ ਚੁਣੌਤੀ ਹੈ ਪਰ ਸੀਰੀਜ਼ ਜਿੱਤਣ ਦਾ ਚੰਗਾ ਮੌਕਾ ਵੀ ਹੈ। ਹਾਲਾਤ ਦੇ ਮੁਤਾਬਕ ਦੌਰਾ ਮੁਸ਼ਕਲ ਦੱਸਿਆ ਜਾ ਰਿਹਾ ਹੈ ਪਰ ਮੌਜੂਦਾ ਮੇਜ਼ਬਾਨ ਟੀਮ ਨੂੰ ਦੇਖਦੇ ਹੋਏ ਸੀਰੀਜ਼ 'ਚ ਜਿੱਤ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੌਰੇ 'ਤੇ ਟੀਮ ਇੰਡੀਆ ਦੇ ਤਿੰਨ ਖਿਡਾਰੀਆਂ 'ਤੇ ਖ਼ਾਸ ਨਜ਼ਰ ਰਹੇਗੀ।

ਇਹ ਵੀ ਪੜ੍ਹੋ : ਸਚਿਨ ਦਾ ਦਾਅਵਾ, ਅਫ਼ਰੀਕੀ ਪਿੱਚਾਂ 'ਤੇ ਸ਼ਾਨਦਾਰ ਸਕੋਰ ਲਈ ਅਪਣਾਉਣੀ ਪਵੇਗੀ ਇਹ ਰਣਨੀਤੀ

ਸਾਊਥ ਅਫ਼ਰੀਕਾ ਪਹੁੰਚੀ ਟੀਮ ਇੰਡੀਆ ਦੀ ਕਪਤਾਨੀ ਕਰ ਰਹੇ ਵਿਰਾਟ ਕੋਹਲੀ ਦੇ ਕੋਲ ਖ਼ੁਦ ਨੂੰ ਸਾਬਤ ਕਰਨ ਦਾ ਮੌਕਾ ਹੋਵੇਗਾ। ਟੀ-20 ਟੀਮ ਦੀ ਕਮਾਨ ਛੱਡਣ ਦਾ ਫ਼ੈਸਲਾ ਕਰਨ ਦੇ ਬਾਅਦ ਵਨ-ਡੇ ਦੀ ਕਪਤਾਨੀ ਤੋਂ ਹਟਾਏ ਜਾਣ 'ਤੇ ਕਾਫੀ ਕੁਝ ਹੋ ਚੁੱਕਾ ਹੈ। ਦੌਰੇ 'ਤੇ ਪਹੁੰਚਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਨੇ ਕਾਫੀ ਵਿਵਾਦ ਪੈਦਾ ਕੀਤਾ ਸੀ। ਇਸ ਦੌਰੇ 'ਤੇ ਉਨ੍ਹਾਂ ਨਾਲ ਉਪ ਕਪਤਾਨ ਕੇ. ਐੱਲ. ਰਾਹੁਲ ਤੇ ਤਜਰਬੇਕਾਰ ਆਰ. ਅਸ਼ਵਿਨ 'ਤੇ ਵੀ ਨਜ਼ਰਾਂ ਰਹਿਣਗੀਆਂ।

ਵਿਰਾਟ ਕੋਹਲੀ

PunjabKesari
ਕਪਤਾਨੀ ਵਿਵਾਦ ਨੂੰ ਪਿੱਛੇ ਛੱਡ ਕੇ ਦੱ. ਅਫਰੀਕਾ ਪਹੁੰਚੇ ਕੋਹਲੀ 'ਤੇ ਸੀਰੀਜ਼ ਦੇ ਦੌਰਾਨ ਨਜ਼ਰ ਰਹੇਗੀ। ਬੰਗਲਾਦੇਸ਼ ਦੇ ਖ਼ਿਲਾਫ਼ ਕੋਲਕਾਤਾ 'ਚ ਖੇਡੇ ਗਏ ਡੇ-ਨਾਈਟ ਟੈਸਟ 'ਚ ਆਖ਼ਰੀ ਵਾਰ ਉਨ੍ਹਾਂ ਦੇ ਬੱਲੇ ਤੋਂ ਸੈਂਕੜਾ ਨਿਕਲਿਆ ਸੀ। 2019 ਦੇ ਬਾਅਦ ਤੋਂ ਹੁਣ ਤਕ ਉਨ੍ਹਾਂ ਨੇ ਅਜੇ ਤਕ ਕੋਈ ਸੈਂਕੜੇ ਵਾਲੀ ਪਾਰੀ ਨਹੀਂ ਖੇਡੀ। ਸਾਊਥ ਅਫਰੀਕਾ 'ਚ ਕਪਤਾਨ ਨੇ 5 ਟੈਸਟ ਮੈਚ ਖੇਡ ਕੇ 2 ਸੈਂਕੜੇ ਤੇ 2 ਅਰਧ ਸੈਂਕੜਿਆਂ ਦੇ ਨਾਲ 558 ਦੌੜਾਂ ਬਣਾਈਆਂ ਹਨ।

ਆਰ. ਅਸ਼ਵਿਨ

PunjabKesari
ਭਾਰਤ ਦੇ ਤਜਰਬੇਕਾਰ ਸਪਿਨਰ 'ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਉਨ੍ਹਾਂ ਨੇ ਨਿਊਜ਼ੀਲੈਂਡ ਦੇ ਖ਼ਿਲਾਫ ਹਾਲੀਆ ਸੀਰੀਜ਼ 'ਚ ਵਿਕਟ ਲੈਣ ਦੇ ਮਾਮਲੇ 'ਚ ਹਰਭਜਨ ਸਿੰਘ ਨੂੰ ਪਿੱਛੇ ਛੱਡਿਆ। ਦੱ. ਅਫਰੀਕਾ 'ਚ ਅਜੇ ਤਕ ਅਸ਼ਵਿਨ ਨੂੰ ਖੁਦ ਨੂੰ ਸਾਬਤ ਕਰਨਾ ਬਾਕੀ ਹੈ। ਉਨ੍ਹਾਂ ਦੇ ਨਾਂ ਇੱਥੇ ਖੇਡਦੇ ਹੋਏ 3 ਟੈਸਟ 'ਚ ਸਿਰਫ਼ 7 ਵਿਕਟਾਂ ਹੀ ਹਨ। ਅਜਿਹੇ 'ਚ ਸੀਰੀਜ਼ 'ਚ ਜਿੱਤ ਹਾਸਲ ਕਰਨਾ ਹੈ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਟੀਮ ਇੰਡੀਆ ਲਈ ਮਾਇਨੇ ਰਖੇਗਾ।

ਕੇ. ਐੱਲ. ਰਾਹੁਲ

PunjabKesari
ਭਾਰਤ ਟੀਮ ਲਈ ਦੱ. ਅਫਰੀਕਾ 'ਚ ਉਪ ਕਪਤਾਨ ਦੀ ਭੂਮਿਕਾ ਨਿਭਾਉਣ ਵਾਲੇ ਕੇ. ਐੱਲ. ਰਾਹੁਲ ਦੇ ਲਈ ਇਹ ਦੌਰਾ ਅਹਿਮ ਰਹਿਣ ਵਾਲਾ ਹੈ। ਅਜੇ ਤਕ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣ ਲਈ ਜੂਝ ਰਹੇ ਇਸ ਬੱਲੇਬਾਜ਼ ਨੂੰ ਰੋਹਿਤ ਸ਼ਰਮਾ ਦੇ ਸੱਟ ਦਾ ਸ਼ਿਕਾਰ ਹੋਣ ਦੇ ਬਾਅਦ ਖੇਡਣ ਦੀ ਉਮੀਦ ਵਧੀ ਹੈ। ਹੁਣ ਉਪ ਕਪਤਾਨ ਬਣਾਏ ਜਾਣ ਦੇ ਬਾਅਦ ਉਨ੍ਹਾਂ ਦੀ ਜਗ੍ਹਾ ਪੱਕੀ ਹੋ ਗਈ ਹੈ। ਸਾਊਥ ਅਫ਼ਰੀਕਾ 'ਚ ਸਿਰਫ਼ 2 ਟੈਸਟ ਖੇਡਣ ਵਾਲੇ ਰਾਹੁਲ ਸਿਰਫ਼ 30 ਦੌੜਾਂ ਹੀ ਬਣਾ ਸਕੇ ਹਨ। 

ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News