ਐਲਿਸਟਰ ਕੁਕ ਦਾ ਵੱਡਾ ਖੁਲਾਸਾ, ਗੇਂਦ ਖਰਾਬ ਕਰਨ ਲਈ ਅਜਿਹਾ ਕਰਦਾ ਸੀ ਇਹ ਅਸਟਰੇਲੀਆਈ

09/11/2019 3:17:59 PM

ਲੰਡਨ : ਇੰਗਲੈਂਡ ਦੇ ਸਾਬਕਾ ਕਪਤਾਨ ਐਲਿਸਟਰ ਕੁਕ ਨੇ ਆਪਣੀ ਸਵ੍ਹੈ ਜੀਵਨੀ ਵਿਚ ਖੁਲਾਸਾ ਕੀਤਾ ਹੈ ਕਿ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਫਰਸਟ ਕਲਾਸ ਮੈਚ ਵਿਚ ਗੇਂਦ ਨੂੰ ਜਲਦੀ ਖਰਾਬ ਕਰਨ ਲਈ ਹੱਥ 'ਤੇ ਪੱਟੀ ਦਾ ਇਸਤੇਮਾਲ ਕੀਤਾ ਸੀ। ਕੁਕ ਦੀ ਕਿਤਾਬ 'ਦਿ ਆਟੋਬਾਓਗ੍ਰਾਫੀ' ਨੂੰ 5 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਉਸਨੇ ਇਸ ਵਿਚ ਲਿਖਿਆ ਕਿ ਵਾਰਨਰ ਨੇ ਉਸ ਨੂੰ ਇਸ ਘਟਨਾ ਬਾਰੇ ਤਦ ਦੱਸਿਆ ਸੀ ਜਦੋਂ ਆਸਟਰੇਲੀਆਈ ਟੀਮ 2017-18 ਵਿਚ ਏਸ਼ੇਜ਼ ਜਿੱਤਣ ਤੋਂ ਬਾਅਦ ਜਸ਼ਨ ਮਨਾ ਰਹੀ ਸੀ ਅਤੇ ਇੰਗਲੈਂਡ ਦੇ ਖਿਡਾਰੀ ਵੀ ਇਸ ਵਿਚ ਸ਼ਾਮਲ ਹੋਏ ਸੀ। ਦਿ ਗਾਰਡੀਅਨ ਅਖਬਾਰ ਮੁਤਾਬਕ ਕੁਕ ਨੇ ਆਪਣੀ ਕਿਤਾਬ ਵਿਚ ਲਿਖਿਆ ਹੈ, ''ਡੇਵਿਡ ਵਾਰਨਰ ਨੇ ਜਸ਼ਨ ਦੌਰਾਨ ਬੀਅਰ ਪੀਂਦਿਆਂ ਮੈਨੂੰ ਦੱਸਿਆ ਸੀ ਕਿ ਉਸਨੇ ਫਰਸਟ ਕਲਾਸ ਮੈਚ ਵਿਚ ਗੇਂਦ ਨੂੰ ਜਲਦੀ ਖਰਾਬ ਕਰਨ ਲਈ ਆਪਣੇ ਹੱਥਾਂ ਦੀ ਸਟ੍ਰੈਂਪਿੰਗ ਨਾਲ ਜੁੜੇ ਪਦਾਰਥ ਦਾ ਇਸਤੇਮਾਲ ਕੀਤਾ ਸੀ।

PunjabKesari

ਕੁਕ ਨੇ ਕਿਹਾ ਕਿ ਉਸ ਨੇ ਉਸ ਤੋਂ ਬਾਅਦ ਆਸਟਰੇਲੀਆ ਦੇ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ ਵਲ ਦੇਖਿਆ ਅਤੇ ਸਮਿਥ ਨੇ ਕਿਹਾ, ''ਉਹ ਤੁਹਾਨੂੰ ਇਹ ਨਹੀਂ ਦੱਸਣਾ ਚਾਹੀਦਾ ਸੀ।'' ਮਾਰਚ 2018 ਵਿਚ ਕੇਪਟਾਊਨ ਟੈਸਟ ਦੌਰਾਨ ਆਸਟਰੇਲੀਆਈ ਖਿਡਾਰੀਆਂ ਵੱਲੋਂ ਗੇਂਦ ਨਾਲ ਛੇੜਛਾੜ ਕਰਨ ਲਈ ਰੇਗਮਾਲ ਦਾ ਇਸਤੇਮਾਲ ਕਰਨ ਦੇ ਬਾਰੇ ਪੁੱਛੇ ਜਾਣ 'ਤੇ ਕੁਕ ਨੇ ਕਿਹਾ ਕਿ ਸਮਿਥ ਦੀ ਟੀਮ ਨੇ ਤਦ ਹੱਦ ਪਾਰ ਕਰ ਦਿੱਤੀ ਸੀ। ਇੰਗਲੈਂਡ ਲਈ 161 ਟੈਸਟਾਂ ਵਿਚ 33 ਸੈਂਕੜੇ ਲਗਾਉਣ ਵਾਲੇ ਇਸ ਖਿਡਾਰੀ ਨੇ ਕਿਹਾ, ''ਆਸਟਰੇਲੀਆਈ ਕ੍ਰਿਕਟ ਲਈ ਸਭ ਤੋਂ ਚੰਗੀ ਗੱਲ ਹੈ ਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਆਸਟਰੇਲੀਆਈ ਟੀਮ ਨੇ ਕਿਸੇ ਵੀ ਕੀਮਤ 'ਤੇ ਜਿੱਤ ਦੀ ਜੋ ਰਿਵਾਇਤ ਬਣਾਈ ਸੀ ਉਹ ਆਸਟਰੇਲੀਆ ਦੀ ਜਨਤਾ ਵੀ ਨਹੀਂ ਚਾਹੁੰਦੀ ਸੀ।


Related News