7 ਕਰੋੜ 50 ਲੱਖ ਰੁਪਏ ''ਚ ਐਲਿਸਨ ਨੂੰ ਟੀਮ ਨਾਲ ਜੋੜੇਗਾ ਲੀਵਰਪੂਲ
Thursday, Jul 19, 2018 - 08:37 PM (IST)
ਲੰਡਨ : ਬ੍ਰਾਜ਼ੀਲ ਦੇ ਅੰਤਰਰਾਸ਼ਟਰੀ ਖਿਡਾਰੀ ਐਲਿਸਨ ਦੇ ਲੀਵਰਪੂਲ ਦੇ ਨਾਲ ਰਿਕਾਰਡ 7 ਕਰੋੜ 50 ਲੱਖ ਯੂਰੋ 'ਚ ਪੰਜ ਸਾਲ ਦਾ ਕਰਾਰ ਕਰਨ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟ ਮੁਤਾਬਕ ਫਿਲਹਾਲ ਰੋਮਾ ਲਈ ਖੇਡਣ ਵਾਲਾ 25 ਸਾਲਾਂ ਇਹ ਗੋਲਕੀਪਰ ਇੰਗਲੈਂਡ ਦੇ ਮਰਸੀਸਾਈਡ 'ਚ ਹੈ। ਲੀਵਰਪੂਲ ਦੇ ਵਲੋਂ ਕਿਹਾ ਗਿਆ, ਇਸ ਬਾਰੇ 'ਚ ਅਧਿਕਾਰਕ ਘੋਸ਼ਣਾ 24 ਤੋਂ 48 ਘੰਟਿਆਂ ਦੇ ਅੰਦਰ ਹੋਵੇਗੀ। ਇਸ ਕਰਾਰ ਲਈ ਲੀਵਰਪੂਲ ਨੂੰ 7 ਕਰੋੜ 50 ਲੱਖ ਯੂਰੋ ਖਰਚ ਕਰਨੇ ਹੋਣਗੇ ਜੋ ਪਿਛਲੇ ਸਾਲ ਮੈਨਚੈਸਟਰ ਸਿਟੀ ਦੇ ਵਲੋਂ ਬੇਨਫਿਕਾ ਨਾਲ ਕੀਤੇ ਗਏ ਕਰਾਰ ਤੋਂ ਜ਼ਿਆਦਾ ਹੈ। ਲੀਵਰਪੂਲ ਚੈਂਪੀਅਨਸ ਲੀਗ ਫਾਈਨਲ 'ਚ ਲੈਰਿਸ ਕਾਰਿਯੂਸ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਨਵੇਂ ਗੋਲਕੀਪਰ ਨਾਲ ਕਰਾਰ ਕਰਨ ਦੀ ਕੋਸ਼ਿਸ ਕਰ ਰਿਹਾ ਹੈ।
