ਜ਼ਵੇਰੇਵ ਆਸਟਰੇਲੀਆਈ ਓਪਨ ਤੋਂ ਬਾਹਰ, ਸਵਿਤੋਲਿਨਾ ਕੁਆਰਟਰ ਫਾਈਨਲ ''ਚ
Monday, Jan 21, 2019 - 02:17 PM (IST)

ਮੈਲਬੋਰਨ— ਮਿਲੋਸ ਰਾਓਨਿਚ ਤੋਂ ਹਾਰ ਕੇ ਐਲੇਕਜ਼ੈਂਡਰ ਜ਼ਵੇਰੇਵ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਗਏ ਜਦਕਿ ਅਮਰੀਕੀ ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਅਤੇ ਐਲਿਨਾ ਸਵਿਤੋਲਿਨਾ ਨੇ ਅੰਤਿਮ ਅੱਠ 'ਚ ਜਗ੍ਹਾ ਬਣਾ ਲਈ। ਜਰਮਨੀ ਦੇ ਚੌਥਾ ਦਰਜਾ ਪ੍ਰਾਪਤ ਜ਼ਵੇਰੇਵ ਨੂੰ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਕੈਨੇਡਾ ਦੇ ਰਾਓਨਿਚ ਨੇ 6-1, 6-1, 7-6 ਨਾਲ ਹਰਾਇਆ। ਹੁਣ 16ਵਾਂ ਦਰਜਾ ਪ੍ਰਾਪਤ ਰਾਓਨਿਚ ਦਾ ਸਾਹਮਣਾ ਕ੍ਰੋਏਸ਼ੀਆ ਦੇ ਬੋਰਨਾ ਕੋਰਿਚ ਜਾਂ ਫਰਾਂਸ ਦੇ ਲੁਕਾਸ ਪਾਊਲੇ ਨਾਲ ਹੋਵੇਗਾ।
ਮਹਿਲਾ ਵਰਗ 'ਚ ਚੌਥਾ ਦਰਜਾ ਪ੍ਰਾਪਤ ਓਸਾਕਾ ਨੇ ਲਾਟਵੀਆ ਦੀ ਅਨਾਸਤਾਸੀਆ ਨੂੰ 4-6, 6-3, 6-4 ਨਾਲ ਹਰਾਇਆ। ਹੁਣ ਅੰਤਿਮ ਅੱਠ 'ਚ ਉਨ੍ਹਾਂ ਦਾ ਸਾਹਮਣਾ ਯੂਕ੍ਰੇਨ ਦੀ ਸਵਿਤੋਲਿਨਾ ਨਾਲ ਹੋਵੇਗਾ ਜਿਸ ਨੇ ਅਮਰੀਕਾ ਦੀ ਮੈਡੀਸਨ ਕੀਸ ਨੂੰ 6-2, 1-6, 6-1 ਨਾਲ ਹਰਾਇਆ। ਜਦਕਿ ਰਿਕਾਰਡ 24ਵਾਂ ਗ੍ਰੈਂਡਸਲੈਮ ਖਿਤਾਬ ਜਿੱਤਣ ਦੀ ਕੋਸ਼ਿਸ 'ਚ ਲੱਗੀ ਸੇਰੇਨਾ ਵਿਲੀਅਮਸ ਦਾ ਸਾਹਮਣਾ ਦੁਨੀਆ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨਾਲ ਹੋਵੇਗਾ ਜੋ ਮਾਂ ਬਣਨ ਦੇ ਬਾਅਦ ਉਨ੍ਹਾਂ ਲਈ ਸਭ ਤੋਂ ਮੁਸ਼ਕਲ ਮੁਕਾਬਲਾ ਹੈ। ਚੈੱਕ ਗਣਰਾਜ ਦੀ ਸਤਵਾਂ ਦਰਜਾ ਪ੍ਰਾਪਤ ਕੈਰੋਲਿਨਾ ਪਲਿਸਕੋਵਾ ਨੇ ਲਗਾਤਾਰ ਤੀਜੇ ਸਾਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਉਸ ਨੇ ਸਪੇਨ ਦੀ ਗਰਬਾਈਨ ਮੁਗੁਰੂਜਾ ਨੂੰ 6-3, 6-1 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਹਾਲੇਪ ਜਾਂ ਸੇਰੇਨਾ ਨਾਲ ਹੋਵੇਗਾ।