ਅੰਡਰ 17 ਮਹਿਲਾ ਵਿਸ਼ਵ ਕੱਪ ਭਾਰਤ ਲਈ ਸ਼ਾਨਦਾਰ ਮੌਕਾ : ਐਮਬ੍ਰੋਸ

04/23/2019 9:38:14 AM

ਸਪੋਰਟਸ ਡੈਸਕ— ਭਾਰਤ 'ਚ ਅਗਲੇ ਸਾਲ ਫੀਫਾ ਅੰਡਰ 17 ਮਹਿਲਾ ਵਿਸ਼ਵ ਕੱਪ ਦੇ ਆਯੋਜਨ ਨੂੰ ਲੈ ਕੇ ਭਾਰਤੀ ਫੁੱਟਬਾਲ ਖਿਡਾਰੀ ਅਤੇ ਭਾਰਤ ਅੰਡਰ 19 ਮਹਿਲਾ ਟੀਮ ਦੇ ਕੋਚ ਐਲੇਕਸ ਐਮਬ੍ਰੋਸ ਨੇ ਕਿਹਾ ਕਿ ਇਹ ਭਾਰਤ ਲਈ ਸ਼ਾਨਦਾਰ ਮੌਕਾ ਹੈ। ਅੰਡਰ 17 ਵਿਸ਼ਵ ਕੱਪ ਦਾ ਆਯੋਜਨ ਕੋਲਹਾਪੁਰ ਦੇ ਰਾਜਸ਼੍ਰੀ ਸ਼ਾਹੂ ਸਟੇਡੀਅਮ 'ਚ ਹੋਣਾ ਹੈ। ਸਟੇਡੀਅਮ ਨੂੰ ਇਸ ਵੱਡੇ ਆਯੋਜਨ ਦੇ ਮੱਦੇਨਜ਼ਰ ਬਣਾਇਆ ਗਿਆ ਹੈ। 

ਵਰਤਮਾਨ 'ਚ ਇੱਥੇ ਰਾਸ਼ਟਰੀ ਚੈਂਪੀਅਨਸ਼ਿਪ ਚਲ ਰਹੀ ਹੈ। ਭਾਰਤ ਅੰਡਰ-19 ਮਹਿਲਾ ਟੀਮ ਦੇ ਮੁੱਖ ਕੋਚ ਐਮਬ੍ਰੋਸ ਭਾਰਤ ਦੇ ਫੁੱਟਬਾਲ ਖਿਡਾਰੀਆਂ 'ਤੇ ਨਜ਼ਰ ਰਖ ਰਹੇ ਹਨ ਅਤੇ ਉਨ੍ਹਾਂ ਨੇ ਭਾਰਤ 'ਚ ਅੰਡਰ-17 ਵਿਸ਼ਵ ਕੱਪ ਦੀ ਸ਼ਲਾਘਾ ਕਰਦੇ ਹੋਏ ਕਿਹਾ, ਇਹ ਭਾਰਤੀ ਫੁੱਟਬਾਲ ਲਈ ਸ਼ਾਨਦਾਰ ਪਲ ਹੈ। ਵਿਸ਼ਵ ਕੱਪ 'ਚ ਭਾਰਤ ਦੀਆਂ ਸੰਭਵਨਾਵਾਂ ਨੂੰ ਲੈ ਕੇ ਐਮਬ੍ਰੋਸ ਨੇ ਕਿਹਾ, ''ਇਹ ਭਾਰਤੀ ਮਹਿਲਾ ਫੁੱਟਬਾਲ ਲਈ ਸ਼ਾਨਦਾਰ ਪਲ ਹੈ। ਇਹ ਰਾਜ ਫੁੱਟਬਾਲ ਸੰਘ ਲਈ ਖੇਡ ਪ੍ਰਤੀ ਜਾਗਰੂਕਤਾ ਵਧਾਉਣ ਦਾ ਸ਼ਾਨਦਾਰ ਮੌਕਾ ਹੈ। ਆਯੋਜਨ ਸੰਘ ਮਹਿਲਾ ਫੁੱਟਬਾਲ ਦੇ ਪ੍ਰਤੀ ਲੋਕਾਂ ਨੂੰ ਹੋਰ ਜ਼ਿਆਦਾ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰੇਗਾ।''


Tarsem Singh

Content Editor

Related News