ਐਲਡ੍ਰਿਨ ਵਿਸ਼ਵ ਚੈਂਪੀਅਨਸ਼ਿਪ ’ਚ ਲੌਂਗ ਜੰਪ ਦੇ ਫਾਈਨਲ ’ਚ, ਸ਼੍ਰੀਸ਼ੰਕਰ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ

Thursday, Aug 24, 2023 - 12:51 PM (IST)

ਐਲਡ੍ਰਿਨ ਵਿਸ਼ਵ ਚੈਂਪੀਅਨਸ਼ਿਪ ’ਚ ਲੌਂਗ ਜੰਪ ਦੇ ਫਾਈਨਲ ’ਚ, ਸ਼੍ਰੀਸ਼ੰਕਰ ਕੁਆਲੀਫਿਕੇਸ਼ਨ ਦੌਰ ’ਚੋਂ ਬਾਹਰ

ਬੁਡਾਪੇਸਟ, (ਭਾਸ਼ਾ)– ਰਾਸ਼ਟਰੀ ਰਿਕਾਰਡਧਾਰੀ ਲੌਂਗ ਜੰਪ ਦੇ ਐਥਲੀਟ ਜੈਸਵਿਨ ਐਲਡ੍ਰਿਨ ਨੇ ਬੁੱਧਵਾਰ ਨੂੰ ਇੱਥੇ ਪਹਿਲੀ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਫਾਈਨਲ ਲਈ ਕੁਆਲੀਫਾਈ ਕੀਤਾ ਪਰ ਉਸਦਾ ਸਾਥੀ ਮੁਕਾਬਲੇਬਾਜ਼ ਮੁਰਲੀ ਸ਼੍ਰੀਸ਼ੰਕਰ ਖਰਾਬ ਪ੍ਰਦਰਸ਼ਨ ਤੋਂ ਬਾਅਦ ਕੁਆਲੀਫਿਕੇਸ਼ਨ ਦੌਰ ਵਿਚੋਂ ਬਾਹਰ ਹੋ ਗਿਆ। 

ਐਲਡ੍ਰਿਨ ਨੇ ਆਪਣੀ ਪਹਿਲੀ ਕੋਸ਼ਿਸ਼ ’ਚ 8.0 ਮੀਟਰ ਦਾ ਜੰਪ ਲਗਾਇਆ ਪਰ ਅਗਲੀਆਂ ਦੋ ਕੋਸ਼ਿਸ਼ਾਂ ’ਚ ‘ਫਾਊਲ’ ਕਰ ਬੈਠਾ। ਇਹ ਪ੍ਰਦਰਸ਼ਨ ਉਸ ਨੂੰ ਵੀਰਵਾਰ ਨੂੰ ਹੋਣ ਵਾਲੇ 12 ਖਿਡਾਰੀਆਂ ਦੇ ਫਾਈਨਲ ’ਚ ਪਹੁੰਚਾਉਣ ਲਈ ਕਾਫੀ ਸੀ। ਫਾਈਨਲ ’ਚ ਉਹ ਹੀ ਐਥਲੀਟ ਪਹੁੰਚਦੇ ਹਨ, ਜਿਹੜੇ 8.15 ਮੀਟਰ ਦਾ ਜੰਪ ਲਗਾਉਂਦੇ ਹਨ ਜਾਂ ਫਿਰ ਦੋ ਕੁਆਲੀਫਿਕੇਸ਼ਨ ਗਰੁੱਪ ਦੇ ਟਾਪ-12 ’ਚ ਰਹਿੰਦੇ ਹਨ।

ਇਹ ਵੀ ਪੜ੍ਹੋ : ਟੀਮ ਇੰਡੀਆ ਨੇ ਮਿਲ ਕੇ ਦੇਖੀ 'ਚੰਦਰਯਾਨ-3' ਦੀ ਲੈਂਡਿੰਗ, ਵਜਾਈਆਂ ਤਾੜੀਆਂ, ਕੀਤਾ ਚੀਅਰਸ (Video)

ਮਾਰਚ 8.42 ਮੀਟਰ ਦੇ ਰਾਸ਼ਟਰੀ ਰਿਕਾਰਡ ਨਾਲ ਸੈਸ਼ਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਐਥਲੀਟ ਦੇ ਤੌਰ ’ਤੇ ਉਤਰਿਆ ਐਲਡ੍ਰਿਨ ਗਰੁੱਪ-ਬੀ ਕੁਆਲੀਫਿਕੇਸ਼ਨ ਦੌਰ ’ਚ ਛੇਵੇਂ ਸਥਾਨ ’ਤੇ ਰਿਹਾ ਤੇ ਉਹ ਦੋਵੇਂ ਗਰੁੱਪ ’ਚ ਸਰਵਸ੍ਰੇਸ਼ਠ 12ਵੇਂ ਅਥਲੀਟ ਦੇ ਤੌਰ ’ਤੇ ਆਖਰੀ ਕੁਆਲੀਫਾਇਰ ਦੇ ਰੂਪ ’ਚ ਫਾਈਨਲ ’ਚ ਪਹੁੰਚਿਆ।

ਸ਼੍ਰੀਸ਼ੰਕਰ ਨੇ 7.74 ਮੀਟਰ, 7.66 ਮੀਟਰ ਤੇ 6.70 ਮੀਟਰ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ। ਉਹ ਗਰੁੱਪ-ਏ ਕੁਆਲੀਫਿਕੇਸ਼ਨ ’ਚ 12ਵੇਂ ਸਥਾਨ ਤੋਂ ਕੁਲ 22ਵੇਂ ਸਥਾਨ ’ਤੇ ਰਿਹਾ। ਉਸਦਾ ਕੁਆਲੀਫਿਕੇਸ਼ਨ ਦੌਰ ਤੋਂ ਬਾਹਰ ਹੋਣਾ ਭਾਰਤੀ ਖੇਮੇ ਲਈ ਬੁਰੀ ਖਬਰ ਰਹੀ ਕਿਉਂਕਿ 3000 ਮੀਟਰ ਸਟੀਪਲਚੇਜ਼ ਐਥਲੀਟ ਅਵਿਨਾਸ਼ ਸਾਬਲੇ ਪਹਿਲਾਂ ਹੀ ਫਾਈਨਲ ’ਚ ਪਹੁੰਚਣ ’ਚ ਅਸਫਲ ਰਿਹਾ ਸੀ, ਜਿਸ ਤੋਂ ਘੱਟ ਤੋਂ ਘੱਟ ਫਾਈਨਲ ’ਚ ਪਹੁੰਚਣ ਦੀ ਉਮੀਦ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News