ਨਡਾਲ ਤੋਂ ਬਾਅਦ ਜੋਕੋਵਿਚ ਨੂੰ ਹਰਾ ਕੇ ਮੈਡ੍ਰਿਡ ਓਪਨ ਦੇ ਫਾਈਨਲ ''ਚ ਪਹੁੰਚੇ ਅਲਕਾਰੇਜ

05/08/2022 10:36:40 PM

ਮੈਡ੍ਰਿਡ- ਸਪੇਨ ਦੇ ਕਿਸ਼ੋਰ ਖਿਡਾਰੀ ਕਾਰਲੋਸ ਅਲਕਾਰੇਜ ਨੇ ਹਮਵਤਨੀ ਰਾਫੇਲ ਨਡਾਲ ਨੂੰ ਹਰਾਉਣ ਦੇ ਇਕ ਦਿਨ ਬਾਅਦ ਵਿਸ਼ਵ ਦੇ ਨੰਬਰ-1 ਖਿਡਾਰੀ ਨੋਵਾਕ ਜੋਕੋਵਿਚ ਨੂੰ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ। ਕੁਆਰਟਰ ਫਾਈਨਲ 'ਚ ਆਪਣੇ ਆਦਰਸ਼ ਖਿਡਾਰੀ ਨਦਾਲ ਨੂੰ ਹਰਾਉਣ ਤੋਂ ਬਾਅਦ 19 ਸਾਲਾ ਅਲਕਾਰੇਜ ਨੇ ਸਾਢੇ 3 ਘੰਟੇ ਤੱਕ ਚਲੇ ਮੈਚ 'ਚ ਜੋਕੋਵਿਚ ਨੂੰ 6-7 (5), 7-5, 7-6 (5) ਨਾਲ ਹਰਾਇਆ। ਅਲਕਾਰੇਜ ਨੇ ਮੈਚ ਤੋਂ ਬਾਅਦ ਵਿਚ ਕਿਹਾ,‘‘ਇਹ ਉਨ੍ਹਾਂ ਮੈਚਾਂ ਵਿਚੋਂ ਇਕ ਸੀ, ਜਿਸ ਦਾ ਆਨੰਦ ਲਿਆ ਜਾ ਸਕਦਾ ਸੀ।

PunjabKesari

ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
ਸਖਤ ਚੁਣੌਤੀ ਮਿਲਣ ਅਤੇ ਸੈਮੀ ਫਾਈਨਲ ਹੋਣ ਦੇ ਬਾਵਜੂਦ ਤੀਜੇ ਸੈੱਟ ਦੇ ਟਾਈਬ੍ਰੇਕਰ 'ਚ 7-6 ਨਾਲ ਜਿੱਤ ਦਰਜ ਕਰਨਾ, ਮੈਂ ਇਸ ਦਾ ਪੂਰਾ ਫਾਇਦਾ ਚੁੱਕਿਆ। ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਪਿਛਲੇ ਚੈਂਪੀਅਨ ਅਲੇਕਸਾਂਦਰ ਜਵੇਰੇਵ ਨਾਲ ਹੋਵੇਗਾ, ਜਿਨ੍ਹਾਂ ਨੇ ਇਕ ਹੋਰ ਸੈਮੀ ਫਾਈਨਲ 'ਚ ਸਟੇਫਾਨੋਸ ਸਿਟਸਿਪਾਸ ਨੂੰ 6-4, 3-6, 6-2 ਨਾਲ ਹਰਾਇਆ। ਮਹਿਲਾ ਵਰਗ ਦੇ ਫਾਈਨਲ 'ਚ ਟਿਊਨੀਸ਼ਿਆ ਦੀ ਓਂਸ ਜਬੂਰ ਨੇ ਅਮਰੀਕਾ ਦੀ ਜੇਸਿਕਾ ਪੇਗੁਲਾ ਨੂੰ 3 ਸੈੱਟਾਂ ਵਿਚ 7-5, 0-6, 6-3 ਨਾਲ ਹਰਾ ਕੇ ਖਿਤਾਬ ਜਿੱਤਿਆ। ਟਾਪ-10 'ਚ ਜਗ੍ਹਾ ਬਣਾਉਣ ਵਾਲੀ ਪਹਿਲੀ ਅਰਬ ਮਹਿਲਾ ਜਬੂਰ ਦੇ ਕਰੀਅਰ ਦਾ ਇਹ ਦੂਜਾ ਖਿਤਾਬ ਹੈ।

ਇਹ ਖ਼ਬਰ ਪੜ੍ਹੋ-  ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ


Gurdeep Singh

Content Editor

Related News