ਅਲਕਾਰਾਜ਼ ਆਸਟ੍ਰੇਲੀਅਨ ਓਪਨ ਦੇ ਕੁਆਰਟਰ ਫਾਈਨਲ ’ਚ, ਜਵੇਰੇਵ ਨਾਲ ਹੋਵੇਗੀ ਟੱਕਰ
Tuesday, Jan 23, 2024 - 11:42 AM (IST)
ਮੈਲਬੋਰਨ (ਆਸਟ੍ਰੇਲੀਆ), (ਭਾਸ਼ਾ)– ਦੂਜਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਸਿੱਧੇ ਸੈੱਟਾਂ ਵਿਚ ਜਿੱਤ ਦੇ ਨਾਲ ਸੋਮਵਾਰ ਨੂੰ ਇੱਥੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ, ਜਿੱਥੇ ਉਸਦੀ ਟੱਕਰ ਓਲੰਪਿਕ ਚੈਂਪੀਅਨ ਅਲੈਗਜ਼ੈਂਡਰ ਜਵੇਰੇਵ ਨਾਲ ਹੋਵੇਗੀ। 20 ਸਾਲ ਦਾ ਵਿੰਬਲਡਨ ਚੈਂਪੀਅਨ ਅਲਕਾਰਾਜ਼ 2023 ਵਿਚ ਸੱਟ ਕਾਰਨ ਸੈਸ਼ਨ ਦੇ ਇਸ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਵਿਚ ਨਹੀਂ ਖੇਡ ਸਕਿਆ ਸੀ।
ਇਹ ਵੀ ਪੜ੍ਹੋ : ਸੂਰਯਕੁਮਾਰ ICC ਦੀ ਸਾਲ ਦੀ ਸਰਵਸ੍ਰੇਸ਼ਠ ਪੁਰਸ਼ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਚੁਣਿਆ ਗਿਆ
ਦੂਜਾ ਦਰਜਾ ਪ੍ਰਾਪਤ ਅਲਕਾਰਾਜ਼ ਨੇ ਪ੍ਰੀ ਕੁਆਰਟਰ ਫਾਈਨਲ ਵਿਚ ਮਿਯੋਮਿਰ ਕੇਸਮਾਨੋਵਿਚ ਨੂੰ ਦੋ ਘੰਟਿਆਂ ਤੋਂ ਵੀ ਘੱਟ ਸਮੇਂ ਵਿਚ 6-4, 6-4, 6-0 ਨਾਲ ਹਰਾਇਆ। ਜਵੇਰੇਵ ਨੇ ਇਕ ਹੋਰ ਪ੍ਰੀ-ਕੁਆਰਟਰ ਫਾਈਨਲ ਵਿਚ 19ਵੇਂ ਨੰਬਰ ਦੇ ਖਿਡਾਰੀ ਕੈਮਰਨ ਨੂਰੀ ਨੂੰ ਚਾਰ ਘੰਟਿਆਂ ਤਕ ਚੱਲੇ ਸਖਤ ਮੁਕਾਬਲੇ ਵਿਚ 7-5, 3-6, 6-3, 4-6, 7-6 ਨਾਲ ਹਰਾਇਆ। ਡੇਨੀਅਲ ਮੇਦਵੇਦੇਵ ਵੀ ਕੁਆਰਟਰ ਫਾਈਨਲ ਵਿਚ ਪਹੁੰਚਣ ਵਿਚ ਸਫਲ ਰਿਹਾ ਜਦਕਿ ਡਾਇਨਾ ਯਾਸਤ੍ਰੇਮਸਕਾ ਤੇ ਲਿੰਡਾ ਨੋਸਕੋਵਾ ਨੇ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਆਖਰੀ-8 ਵਿਚ ਜਗ੍ਹਾ ਬਣਾਈ।
ਮੇਦਵੇਦੇਵ ਨੇ ਸੋਮਵਾਰ ਨੂੰ ਨੂਨੋ ਬੋਰਗਸ ਨੂੰ 6-3, 7-6, 5-7, 6-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਆਖਰੀ-8 ਦੇ ਮੁਕਾਬਲੇ ਵਿਚ ਉਸਦੀ ਟੱਕਰ ਨੌਵੇਂ ਨੰਬਰ ਦੇ ਹਿਊਬਰਟ ਹੁਰਕਾਜ ਨਾਲ ਹੋਵੇਗੀ, ਜਿਸ ਨੇ ਫਰਾਂਸ ਦੇ ਵਾਈਲਡ ਕਾਰਡਧਾਰੀ ਆਰਥਰ ਕੇਜੋ ਨੂੰ 7-6, 7-6, 6-4 ਨਾਲ ਹਰਾਇਆ। ਯਾਸਤ੍ਰੇਮਸਕਾ ਨੇ ਮਹਿਲਾ ਸਿੰਗਲਜ਼ ਵਿਚ ਦੋ ਵਾਰ ਦੀ ਚੈਂਪੀਅਨ ਵਿਕਟੋਰੀਆ ਅਜਾਰੇਂਕਾ ਨੂੰ ਸਿੱਧੇ ਸੈੱਟਾਂ ਵਿਚ 7-6, 6-4 ਨਾਲ ਹਰਾਇਆ ਜਦਕਿ 18ਵੇਂ ਨੰਬਰ ਦੀ ਐਲੀਨਾ ਸਵਿਤੋਲਿਨਾ ਜਦੋਂ ਨੋਸਕੋਵਾ ਤੋਂ 0-3 ਨਾਲ ਪਿੱਛੇ ਚੱਲ ਰਹੀ ਸੀ ਤਾਂ ਉਸ ਨੇ ਪਿੱਠ ਦੀ ਸੱਟ ਕਾਰਨ ਮੁਕਾਬਲੇ ਵਿਚੋਂ ਹਟਣ ਦਾ ਫੈਸਲਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।