ਅਲਕਾਰੇਜ਼ ਨੇ ਸ਼ਵਾਟਜ਼ਰਮੈਨ ਨੂੰ ਹਰਾ ਕੇ ਜਿੱਤਿਆ ਰੀਓ ਓਪਨ

Monday, Feb 21, 2022 - 01:44 PM (IST)

ਅਲਕਾਰੇਜ਼ ਨੇ ਸ਼ਵਾਟਜ਼ਰਮੈਨ ਨੂੰ ਹਰਾ ਕੇ ਜਿੱਤਿਆ ਰੀਓ ਓਪਨ

ਰੀਓ ਡੀ ਜੇਨੇਰੀਓ- ਸਪੇਨ ਦੇ ਨਾਬਾਲਗ ਖਿਡਾਰੀ ਕਾਰਲੋਸ ਅਲਕਾਰੇਜ਼ ਨੇ ਅਰਜਨਟੀਨਾ ਦੇ ਡਿਏਗੋ ਸ਼ਵਾਟਜ਼ਰਮੈਨ ਨੂੰ 6-4, 6-2 ਨਾਲ ਹਰਾ ਕੇ ਰੀਓ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਇਸ ਕਲੇਕੋਰਟ ਟੂਰਨਾਮੈਂਟ ਦੇ ਐਤਵਾਰ ਨੂੰ ਖੇਡੇ ਗਏ ਫਾਈਨਲ 'ਚ 18 ਸਾਲਾ ਅਲਕਾਰੇਜ਼ ਨੇ ਤੀਜਾ ਦਰਜਾ ਪ੍ਰਾਪਤ ਸ਼ਵਾਟਜ਼ਰਮੈਨ ਨੂੰ ਇਕ ਘੰਟਾ 26 ਮਿੰਟ 'ਚ ਹਰਾਇਆ।

ਸਤਵਾਂ ਦਰਜਾ ਪ੍ਰਾਪਤ ਸਪੇਨਿਸ਼ ਖਿਡਾਰੀ ਨੇ ਦੋ ਸਾਲ ਪਹਿਲਾਂ ਰੀਓ ਡੀ ਜੇਨੇਰੀਓ 'ਚ ਆਪਣਾ ਪਹਿਲਾ ਪੇਸ਼ੇਵਰ ਮੈਚ ਜਿੱਤਿਆ ਸੀ ਜਦਕਿ ਪਿਛਲੇ ਸਾਲ ਉਨ੍ਹਾਂ ਨੇ ਕ੍ਰੋਏਸ਼ੀਆ ਦੇ ਉਮਾਗ 'ਚ ਆਪਣੀ ਪਹਿਲੀ ਖ਼ਿਤਾਬੀ ਜਿੱਤ ਹਾਸਲ ਕੀਤੀ ਸੀ। ਅਲਕਾਰੇਜ਼ ਨੇ ਖ਼ਿਤਾਬ ਲਈ ਆਪਣੀ ਰਾਹ 'ਚ ਚੋਟੀ ਦਾ ਦਰਜਾ ਪ੍ਰਾਪਤ ਮਾਟੀਓ ਬੇਰੇਟਿਨੀ ਨੂੰ ਕੁਆਰਟਰ ਫਾਈਨਲ 'ਚ ਤੇ ਫਿਰ ਇਟਲੀ ਦੇ ਇਕ ਹੋਰ ਖਿਡਾਰੀ ਫੈਬੀਓ ਫੋਗਨਿਨੀ ਨੂੰ ਸੈਮੀਫਾਈਨਲ 'ਚ ਹਰਾਇਆ ਸੀ।


author

Tarsem Singh

Content Editor

Related News