ਬੰਗਲਾਦੇਸ਼ ਖਿਲਾਫ ਸ਼੍ਰੀਲੰਕਾ ਟੀਮ ''ਚ ਅਕਿਲਾ ਦੀ ਹੋਈ ਵਾਪਸੀ, ਇਹ ਖਿਡਾਰੀ ਹੋਇਆ ਬਾਹਰ

Thursday, Jul 25, 2019 - 12:45 PM (IST)

ਬੰਗਲਾਦੇਸ਼ ਖਿਲਾਫ ਸ਼੍ਰੀਲੰਕਾ ਟੀਮ ''ਚ ਅਕਿਲਾ ਦੀ ਹੋਈ ਵਾਪਸੀ, ਇਹ ਖਿਡਾਰੀ ਹੋਇਆ ਬਾਹਰ

ਸਪੋਰਸਟ ਡੈਸਕ— ਬੰਗਲਾਦੇਸ਼ ਖਿਲਾਫ ਹੋਣ ਵਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਸ਼੍ਰੀਲੰਕਾ ਨੇ ਆਪਣੀ 17 ਮੈਂਮਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਨਿਰੋਸ਼ਨ ਡਿਕਵੇਲਾ ਤੇ ਦਨੁਸ਼ਕਾ ਗੁਣਾਥਿਲਕਾ ਸਮੇਤ ਕੁਲ ਪੰਜ ਖਿਡਾਰੀਆਂ ਨੂੰ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਸੀਰੀਜ਼ ਲਈ ਟੀਮ ਤੋਂ ਬਾਹਰ ਕੀਤਾ ਗਿਆ ਹੈ।PunjabKesari  ਅਮਿਲਾ ਅਪੋਂਸੋ, ਲਕਸ਼ਨ ਸੰਦਾਕਾਨ ਤੇ ਲਾਹਿਰੁ ਮਦੁਸ਼ੰਕਾ ਤਿੰਨ ਹੋਰ ਖਿਡਾਰੀ ਹਨ ਜਿਨ੍ਹਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਇਨਾਂ 'ਚ ਸ਼ੇਹਾਨ ਜੈਸੂਰਿਆ, ਵਾਨਿੰਦੁ ਹਸਰੰਗਾ, ਅਕਿਲਾ ਧਨੰਜੈ, ਲਾਹਿਰੁ ਕੁਮਾਰਾ ਤੇ ਦਾਸੁਨ ਸ਼ਾਨਕਾ ਨੂੰ ਟੀਮ 'ਚ ਜਗ੍ਹਾ ਦਿੱਤੀ ਗਈ ਹੈ। 

ਸੀਰੀਜ ਦੇ ਪਹਿਲੇ ਮੈਚ ਦੇ ਖ਼ੁਰਾਂਟ ਤੇਜ਼ ਗੇਂਦਬਾਜ ਲਸਿਥ ਮਲਿੰਗਾ ਵੀ ਵਨਡੇ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਬਾਕੀ ਬਚੇ ਦੋ ਮੈਚਾਂ ਲਈ ਮਲਿੰਗਾ ਦੀ ਜਗ੍ਹਾ ਸ਼ਾਨਕਾ ਲੈਣਗੇ।PunjabKesariਟੀਮ : ਦਿਮੁਥ ਕਰੁਣਾਰਤਨੇ (ਕਪਤਾਨ) , ਕੁਸਲ ਪਰੇਰਿਆ, ਅਵਿਸ਼ਕਾ ਫਰਨਾਂਡੋ, ਕੁਸਲ ਮੈਂਡਿਸ, Âੈਂਜੇਲੋ ਮੈਥਿਊਜ਼, ਲਾਹਿਰੁ ਥਿਰਮਾਨੇ, ਸ਼ੇਹਾਨ ਜੈਸੂਰਿਆ, ਧਨੰਜੈ ਡੀ ਸਿਲਵਾ, ਵਾਨਿੰਦੂ ਹਾਸਰੰਗਾ, ਅਕਿਲਾ ਧਨੰਜੈ, ਲਸਿਥ ਮਲਿੰਗਾ (ਪਹਿਲਾ ਵਨ-ਡੇ), ਨੁਵਾਨ ਪ੍ਰਦੀਪ, ਲਾਹਿਰੂ ਕੁਮਾਰੀ, ਇਸੁਰੂ ਉਦਾਨਾ, ਕਾਸੁਨ ਰਾਜਿਥਾ, ਦਾਸੁਨ ਸ਼ਾਨਕਾ (ਦੂਜਾ ਤੇ ਤੀਜਾ ਵਨ-ਡੇ)।


Related News