ਅਖਤਰ ਦਾ ਖੁਲ੍ਹਾ ਚੈਲੰਜ- ''ਤੂੰ ਟਾਈਮ ਤੇ ਜਗ੍ਹਾ ਦੱਸ ਫਿਰ ਇਕ ਗੇਂਦ ਖੇਡ ਕੇ ਦਿਖਾ''

12/04/2019 5:42:30 PM

ਨਵੀਂ ਦਿੱਲੀ : ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਕਿਸੇ ਨਾ ਕਿਸੇ ਵਜ੍ਹਾ ਤੋਂ ਸੁਰਖੀਆਂ 'ਚ ਬਣੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਉਹ ਅਕਸਰ ਆਪਣੇ ਸੁਝਾਅ ਕ੍ਰਿਕਟ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਆਪਣੇ ਆਫੀਸ਼ੀਅਲ ਯੂ. ਟਿਊਬ. ਚੈਨਲ 'ਤੇ ਵੀ ਸ਼ੋਇਬ ਬੇਹੱਦ ਪ੍ਰਸਿੱਧ ਹਨ। ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਵਿਚ ਪਾਕਿਸਤਾਨੀ ਕ੍ਰਿਕਟ ਟੀਮ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ। ਖਾਸਕਰ ਟੀਮ ਦੇ ਤੇਜ਼ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਤੋਂ ਕ੍ਰਿਕਟ ਐਕਸਪਰਟ ਅਤੇ ਪ੍ਰਸ਼ੰਸਕ ਕਾਫੀ ਨਾਰਾਜ਼ ਹਨ।

PunjabKesari

ਪਾਕਿਸਤਾਨ ਤੋਂ ਇਲਾਵਾ ਦੂਜੇ ਦੇਸ਼ਾਂ ਦੇ ਕ੍ਰਿਕਟਰਾਂ ਨੇ ਵੀ ਇਸ ਸੀਰੀਜ਼ ਦੌਰਾਨ ਪਾਕਿਸਤਾਨੀ ਗੇਂਦਬਾਜ਼ਾਂ ਦੀ ਰੱਜ ਕੇ ਆਲੋਚਨਾ ਕੀਤੀ। ਉੱਥੇ ਹੀ ਸੋਸ਼ਲ ਮੀਡੀਆ 'ਤੇ ਕ੍ਰਿਕਟਰ ਸ਼ੋਇਬ ਅਖਤਰ ਅਤੇ ਪਾਕਿਸਤਾਨੀ ਐਕਟਰ ਅਲੀ ਜ਼ਫਰ ਵਿਚਾਲੇ ਮਜ਼ਾਕ ਵੀ ਦੇਖਣ ਨੂੰ ਮਿਲਿਆ।

ਦਰਅਸਲ, ਸ਼ੋਇਬ ਅਖਤਰ ਨੇ ਅਲੀ ਜ਼ਫਰ ਨੂੰ ਟਵਿੱਟਰ 'ਤੇ ਲਿਖਿਆ, ''ਸੁਣਿਆ ਹੈ ਵੱਡਾ ਕ੍ਰਿਕਟਰ ਹੈ ਤੂੰ ਅਲੀ ਜ਼ਫਰ।'' ਇਸ ਤੋਂ ਬਾਅਦ ਜ਼ਫਰ ਨੇ ਜਵਾਬ ਦਿੰਦਿਆਂ ਕਿਹਾ ਕਿ ਸੁਣਿਆ ਹੈ ਬਹੁਤ ਗੇਂਦਬਾਜ਼ੀ ਕਰਦੇ ਹੋ ਤੁਸੀਂ। ਇਸ ਤੋਂ ਬਾਅਦ ਫਿਰ ਅਖਤਰ ਨੇ ਲਿਖਿਆ ਕਿ ਤੂੰ ਟਾਈਮ ਅਤੇ ਜਗ੍ਹਾ ਦੱਸ, ਫਿਰ ਇਕ ਗੇਂਦ ਖੇਡ ਕੇ ਦਿਖਾ। ਜਿਸ ਤੋਂ ਬਾਅਦ ਅਲੀ ਜ਼ਫਰ ਨੇ ਗਰਾਊਂਡ 'ਚ ਪਹੁੰਚ ਕੇ ਟਵੀਟ ਕੀਤਾ। ਉਸ ਨੇ ਲਿਖਿਆ ਕਿ ਗਰਾਊਂਡ 'ਚ ਉਡੀ ਕਰ ਰਿਹਾ ਹਾਂ। ਇਕ ਗੇਂਦ ਮੈਂ ਵੀ 172 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਰਵਾਊਂਗਾ। ਜਿਸ ਦਾ ਜਵਾਬ ਅਖਤਰ ਵੱਲੋਂ ਆਇਆ ਕਿ ਤੂੰ ਪ੍ਰੈਕਟਿਸ ਕਰ ਲਾ, ਜਲਦੀ ਮਿਲਦੇ ਹਾਂ।


Related News