ਸ਼ੇਰੋਨ, ਯਸ਼ਸਵਿਨੀ ਨੇ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ''ਚ ਸੋਨ ਤਗਮੇ ਜਿੱਤੇ

11/15/2017 3:00:33 PM

ਨੋਇਡਾ, (ਬਿਊਰੋ)— ਭਾਰਤ ਦੇ ਉਭਰਦੇ ਹੋਏ ਨਿਸ਼ਾਨੇਬਾਜ਼ ਅਖਿਲ ਸ਼ੇਰੋਨ ਅਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਯਸ਼ਸਵਿਨੀ ਸਿੰਘ ਦੇਸਵਾਲ ਇੱਥੇ ਤੀਜੀ ਸਰਬ ਭਾਰਤੀ ਦਿਗਵਿਜੇ ਸਿੰਘ ਮੈਮੋਰੀਅਲ ਏਅਰ ਰਾਈਫਲ ਅਤੇ ਏਅਰ ਪਿਸਟਲ ਚੈਂਪੀਅਨਸ਼ਿਪ 'ਚ ਜੇਤੂ ਰਹੇ। ਇਹ ਪ੍ਰਤੀਯੋਗਿਤਾ ਬਿਲਾਬੋਂਗ ਹਾਈ ਇੰਟਨਨੈਸ਼ਨਲ ਸਕੂਲ ਨੇ ਉੱਤਰ ਪ੍ਰਦੇਸ਼ ਰਾਈਫਲ ਸੰਘ ਅਤੇ ਰਾਸ਼ਟਰੀ ਭਾਰਤੀ ਰਾਈਫਲ ਸੰਘ ਦੇ ਨਾਲ ਮਿਲ ਕੇ 11 ਤੋਂ 14 ਨਵੰਬਰ ਤੱਕ ਆਯੋਜਿਤ ਕਰਾਈ। ਪੂਰੇ ਦੇਸ਼ ਤੋਂ 300 ਤੋਂ ਜ਼ਿਆਦਾ ਹਿੱਸੇਦਾਰਾਂ ਨੇ ਇਸ 'ਚ ਸ਼ਿਰਕਤ ਕੀਤਾ। 
PunjabKesari
ਚੈਂਪੀਅਨਸ਼ਿਪ ਦੇ ਸੋਨ ਤਗਮਾ ਜੇਤੂਆਂ ਨੂੰ 50,000 ਰੁਪਏ, ਚਾਂਦੀ ਤਗਮਾਧਾਰੀ ਨੂੰ 30,000 ਰੁਪਏ ਅਤੇ ਕਾਂਸੀ ਤਗਮਾ ਜੇਤੂਆਂ ਨੂੰ 20,000 ਰੁਪਏ ਦੀ ਨਕਦ ਰਕਮ ਮਿਲੀ। ਓਲੰਪਿਕ ਤਗਮਾਧਾਰੀ ਗਗਨ ਨਾਰੰਗ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਨਾਰੰਗ ਨੇ ਹਾਲ ਹੀ 'ਚ ਬ੍ਰਿਸਬੇਨ 'ਚ ਰਾਸ਼ਟਰਮੰਡਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ ਸੀ, ਉਨ੍ਹਾਂ ਕਿਹਾ, ''ਇਹ ਦੇਖ ਕੇ ਚੰਗਾ ਲਗ ਰਿਹਾ ਹੈ ਕਿ ਨਿਸ਼ਾਨੇਬਾਜ਼ੀ ਇਸ ਦੇਸ਼ 'ਚ ਪੈਰ ਪਸਾਰ ਰਹੀ ਹੈ ਅਤੇ ਸਕੂਲ ਹੌਲੇ-ਹੌਲੇ ਇਸ ਖੇਡ ਨੂੰ ਸਵੀਕਾਰ ਕਰ ਰਹੇ ਹਨ। ਸਕੂਲਾਂ ਤੋਂ ਹੀ ਕੱਲ ਦੇ ਓਲੰਪਿਕ ਚੈਂਪੀਅਨ ਨਿਕਲਣਗੇ।


Related News