ਪੰਡਯਾ ਬਰਦਰਜ਼ ਤੋਂ ਬਾਅਦ ਅੰਜਿਕਿਆ ਰਹਾਣੇ ਨੇ ਦਾਨ ਕੀਤੇ 30 ਆਕਸੀਜਨ ਕੰਸਨਟ੍ਰੇਟਰ
Sunday, May 02, 2021 - 04:43 PM (IST)
ਮੁੰਬਈ : ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਅੰਜਿਕਿਆ ਰਹਾਣੇ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਨ੍ਹਾਂ ਨੇ ਮਹਾਰਾਸ਼ਟਰ ਵਿਚ ਕੋਵਿਡ-19 ਦੀ ਮਾਰ ਝੱਲ ਰਹੇ ਰੋਗੀਆਂ ਲਈ 30 ਆਕਸੀਜਨ ਕੰਸਨਟ੍ਰੇਟਰ ਦਾਨ ਕੀਤੇ ਹਨ। ਉਨ੍ਹਾਂ ਨੇ ਮਿਸ਼ਨ ਵਾਯੁ ਨੂੰ ਇਹ ਆਕਸੀਜਨ ਕੰਸਨਟ੍ਰੇਟਰ ਦਿੱਤੇ। ਭਾਰਤ ਇਸ ਸਮੇਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਮਹਾਰਾਸ਼ਟਰ ਦੇ ਚੈਂਬਰ ਆਫ਼ ਕਾਮਰਸ ਨੇ ਰਹਾਣੇ ਨੂੰ ਇਸ ਡੋਨੇਸ਼ਨ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਹੁਣ ਪੰਡਯਾ ਬਰਦਰਜ਼ ਨੇ ਭਾਰਤ ਦੀ ਮਦਦ ਲਈ ਵਧਾਇਆ ਹੱਥ, ਦਾਨ ਕਰਨਗੇ 200 ਆਕਸੀਜਨ ਕੰਸਨਟ੍ਰੇਟਰਸ
ਮਹਾਰਾਸ਼ਟਰ ਦੇ ਚੈਂਬਰ ਆਫ ਕਾਮਰਸ ਨੇ ਕਿਹਾ ਕਿ ਉਹ ਇਨ੍ਹਾਂ ਆਕਸੀਜਨ ਕੰਸਨਟ੍ਰੇਟਰਸ ਨੂੰ ਮਹਾਰਾਸ਼ਟਰ ਦੇ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਜਗ੍ਹਾਵਾਂ ’ਤੇ ਭੇਜਣਗੇ। ਮਹਾਰਾਸ਼ਟਰ ਚੈਂਬਰ ਆਫ ਕਮਰਸ ਨੇ ਟਵੀਟ ਕਰਕੇ ਲਿਖਿਆ, ‘ਮਿਸ਼ਨ ਵਾਯੁ ਦੇ ਅਧੀਨ 30 ਆਕਸੀਜਨ ਕੰਸਨਟ੍ਰੇਟਰ ਭੇਜਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਇਨ੍ਹਾਂ ਨੂੰ ਮਹਾਰਾਸ਼ਟਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਭੇਜਾਂਗੇ। ਇਸ ’ਤੇ ਰਿਪਲਾਈ ਕਰਦੇ ਹੋਏ ਅੰਜਿਕਿਆ ਰਹਾਣੇ ਨੇ ਲਿਖਿਆ ਕਿ ਮੈਂ ਆਪਣੀ ਵੱਲੋਂ ਜੋ ਵੀ ਮਦਦ ਕਰ ਸਕਦਾ ਹਾਂ, ਉਹ ਕਰਕੇ ਮੈਂ ਖ਼ੁਸ਼ ਹਾਂ।’
ਭਾਰਤ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 4 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ। ਅੰਜਿਕਿਆ ਰਹਾਣੇ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸ਼ਿਖਰ ਧਵਨ,ਪੰਡਯਾ ਬਰਦਰਜ਼ ਅਤੇ ਜੈਦੇਵ ਉਨਾਦਕਟ, ਆਸਟ੍ਰੇਲੀਆ ਦੇ ਪੈਟ ਕਮਿੰਸ ਅਤੇ ਬ੍ਰੇਟ ਲੀ ਅਤੇ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਨੇ ਵੀ ਕੋਵਿਡ-19 ਨਾਲ ਜੁਝ ਰਹੇ ਭਾਰਤ ਲਈ ਮਦਦ ਦਾ ਹੱਥ ਵਧਾਇਆ ਹੈ। ਇਸ ਦੇ ਇਲਾਵਾ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਸ ਵਰਗੀਆਂ ਟੀਮਾਂ ਨੇ ਵੀ ਦਾਨ ਕੀਤਾ ਹੈ।
ਇਹ ਵੀ ਪੜ੍ਹੋ : ਭਾਜਪਾ ਸਾਂਸਦ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦਿੱਲੀ ’ਚ ਵੰਡਣਗੇ 200 ਆਕਸੀਜਨ ਕੰਸਨਟ੍ਰੇਟਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।