ਅਜੀਤੇਸ਼, ਅਮਨ ਅਤੇ ਵਿਰਾਜ ਨੇ ਜਕਾਰਤਾ ''ਚ 69 ਦਾ ਸਕੋਰ ਬਣਾਇਆ

Friday, Dec 13, 2019 - 09:34 AM (IST)

ਅਜੀਤੇਸ਼, ਅਮਨ ਅਤੇ ਵਿਰਾਜ ਨੇ ਜਕਾਰਤਾ ''ਚ 69 ਦਾ ਸਕੋਰ ਬਣਾਇਆ

ਜਕਾਰਤਾ— ਭਾਰਤ ਦੇ ਅਜਿਤੇਸ਼ ਸੰਧੂ, ਅਮਨ ਰਾਜ ਅਤੇ ਵਿਰਾਜ ਮਾਦੱਪਾ ਤਿੰਨਾਂ ਨੇ ਇੰਡੋਨੇਸ਼ੀਆ ਮਾਸਟਰਸ ਗੋਲਫ ਟੂਰਨਾਮੈਂਟ ਦੇ ਪਹਿਲੇ ਦਿਨ ਵੀਰਵਾਰ ਨੂੰ ਤਿੰਨ ਅੰਡਰ 69  ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ 16ਵੇਂ ਸਥਾਨ 'ਤੇ ਹਨ। ਇਹ ਤਿੰਨੋ ਭਾਰਤੀ ਚੋਟੀ 'ਤੇ ਚਲ ਰਹੇ ਸਥਾਨਕ ਖਿਡਾਰੀ ਨਾਰਾਜੀ ਐਮਰੇਡਲ ਰਾਮਾਧਨਪੁੱਤਰਾ, ਦੱਖਣੀ ਅਫਰੀਕਾ ਦੇ ਕੀਥ ਹੋਰਨ ਅਤੇ ਆਸਟਰੇਲੀਆ ਦੇ ਸਟੀਵ ਜੇਫ੍ਰੇਸ (ਤਿੰਨੋ 65) ਤੋਂ ਚਾਰ ਸ਼ਾਟ ਪਿੱਛੇ ਹਨ। ਭਾਰਤ ਦੇ ਹੋਰ ਖਿਡਾਰੀਆਂ 'ਚ ਸ਼ਿਵ ਕਪੂਰ (70) ਸੰਯੁਕਤ 32ਵੇਂ, ਜੋਤੀ ਰੰਧਾਵਾ (71) ਸੰਯੁਕਤ 53ਵੇਂ ਅਤੇ ਐੱਸ. ਐੱਸ. ਪੀ. ਚੌਰਸੀਆ, ਅਰਜੁਨ ਅਟਵਾਲ ਅਤੇ ਵੀਰ ਅਹਿਲਾਵਤ (ਤਿੰਨੋ 72) ਸੰਯੁਕਤ 67ਵੇਂ ਸਥਾਨ 'ਤੇ ਹਨ। ਇਨ੍ਹਾਂ ਤੋਂ ਬਾਅਦ ਐੱਸ. ਚਿੱਕਾਰੰਗੱਪਾ ਅਤੇ ਰਾਸ਼ਿਦ ਖਾਨ (ਦੋਵੇਂ 73), ਖਲਿਨ ਜੋਸ਼ੀ (74) ਅਤੇ ਆਦਿਲ ਬੇਦੀ (78) ਦਾ ਨੰਬਰ ਆਉਂਦਾ ਹੈ।


author

Tarsem Singh

Content Editor

Related News