ਅਜੈ ਸਿੰਘ ਨੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਲਈ ਜਿੱਤਿਆ ਤੀਜਾ ਸੋਨ ਤਮਗਾ
Tuesday, Dec 14, 2021 - 10:28 AM (IST)
ਤਾਸ਼ਕੰਦ (ਭਾਸ਼ਾ) : ਅਜੈ ਸਿੰਘ ਨੇ ਇੱਥੇ ਪੁਰਸ਼ 81 ਕਿਲੋਗ੍ਰਾਮ ਵਰਗ ਦਾ ਖ਼ਿਤਾਬ ਜਿੱਤ ਕੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਭਾਰਤ ਲਈ ਤੀਜਾ ਸੋਨ ਤਮਗਾ ਜਿੱਤਿਆ। ਐਤਵਾਰ ਰਾਤ ਅਜੈ ਸਿੰਘ ਨੇ ਕੁੱਲ 322 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਇਸ ਦੌਰਾਨ ਸਨੈਚ ਵਿਚ 147 ਕਿਲੋਗ੍ਰਾਮ ਦੀ ਕੋਸ਼ਿਸ਼ ਨਾਲ ਰਾਸ਼ਟਰੀ ਰਿਕਾਰਡ ਬਣਾਇਆ। ਉਹ ਅਗਲੇ ਸਾਲ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਲਈ ਸਿੱਧਾ ਕੁਆਲੀਫਾਈ ਕਰਨ ਵਾਲੇ ਤੀਜੇ ਭਾਰਤੀ ਵੇਟਲਿਫਟਰ ਹਨ।
ਇਹ ਵੀ ਪੜ੍ਹੋ : ਕੀ ਰਾਜਨੀਤੀ 'ਚ ਆ ਰਹੇ ਹਨ ਹਰਭਜਨ ਸਿੰਘ, ਪੰਜਾਬ ਚੋਣਾਂ ਤੋਂ ਪਹਿਲਾਂ ਕ੍ਰਿਕਟਰ ਨੇ ਦਿੱਤਾ ਇਹ ਜਵਾਬ
ਜੇਰੇਮੀ ਲਾਲਰਿਨਨੁੰਗਾ (67 ਕਿਲੋਗ੍ਰਾਮ) ਅਤੇ ਅਚਿੰਤਾ ਸ਼ਯੂਲੀ (73 ਕਿਲੋਗ੍ਰਾਮ) ਪਹਿਲਾਂ ਹੀ ਆਪਣੇ ਮੁਕਾਬਲਿਆਂ ਵਿਚ ਸੋਨ ਤਮਗਾ ਜਿੱਤਣ ਦੇ ਨਾਲ 2022 ਰਾਸ਼ਟਰ ਮੰਡਲ ਖੇਡਾਂ ਲਈ ਸਿੱਧਾ ਕੁਆਲੀਫਾਈ ਕਰ ਚੁੱਕੇ ਹਨ। ਇਸ ਚੈਂਪੀਅਨਸ਼ਿਪ ਦੇ ਸਾਰੇ ਭਾਰ ਵਰਗਾਂ ਵਿਚ ਸੋਨ ਤਮਗਾ ਜੇਤੂਆਂ ਨੂੰ 2022 ਰਾਸ਼ਟਰ ਮੰਡਲ ਖੇਡਾਂ ਵਿਚ ਸਿੱਧਾਂ ਪ੍ਰਵੇਸ਼ ਮਿਲੇਗਾ, ਜਦੋਂਕਿ ਬਾਕੀ ਵੇਟਲਿਫਟਰ ਆਪਣੀ ਰੈਂਕਿੰਗ ਦੇ ਆਧਾਰ ’ਤੇ ਖੇਡਾਂ ਵਿਚ ਜਗ੍ਹਾ ਬਣਾਉਣਗੇ। ਪੋਪੀ ਹਜਾਰਿਕਾ ਨੇ ਵੀ ਮਹਿਲਾ 59 ਕਿਲੋਗ੍ਰਾਮ ਵਿਚ ਕੁੱਲ 189 ਕਿਲੋਗ੍ਰਾਮ (84+105 ਕਿਲੋਗ੍ਰਾਮ) ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ ਇਸ ਸੁਪਰਸਟਾਰ ਨੂੰ ਜਨਮਦਿਨ ਮੌਕੇ ਦਿੱਤਾ ਖ਼ਾਸ ਤੋਹਫ਼ਾ, ਛਾਤੀ ’ਤੇ ਬਣਵਾਇਆ ਟੈਟੂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।