ਅਜੇ ਸਿੰਘ ਏਸ਼ੀਆਈ ਵੇਟਲਿਫਟਿੰਗ ਮੁਕਾਬਲੇ ਦੇ ਗਰੁੱਪ ਬੀ ''ਚ ਟਾਪ ''ਤੇ

04/22/2019 6:46:23 PM

ਨਿੰਗਬੋ : ਭਾਰਤੀ ਵੇਟ ਲਿਫਟਿੰਗ ਅਜੇ ਸਿੰਘ ਤੇ ਅੰਚਿਤਾ ਸ਼ਿਉਲੀ ਇੱਥੇ ਏਸ਼ੀਆਈ ਵੇਟ ਲਿਫਟਿੰਗ ਚੈਂਪੀਅਨਸ਼ਿੱਪ ਦੇ ਆਸਾਨ ਗਰੁਪ ਬੀ 'ਚ ਪਹਿਲਾਂ ਤੇ ਤੀਸਰੇ ਸਥਾਨ 'ਤੇ ਰਹੇ। ਏਸ਼ੀਆਈ ਜਵਾਨ ਤੇ ਜੂਨੀਅਰ ਵੇਟ ਲਿਫਟਿੰਗ ਚੈਂਪੀਅਨਸ਼ਿੱਪ ਦੇ ਕਾਂਸੇ ਤਮਗਾ ਜੇਤੂ ਅਜੇ ਨੇ ਪੁਰਸ਼ 81 ਕਿ.ਗ੍ਰਾ ਗਰੁੱਪ ਬੀ 'ਚ 320 ਕਿ.ਗ੍ਰਾ (142 ਤੇ 178) ਭਾਰ ਚੁੱਕਿਆ ਤੇ ਉਹ ਚਾਰ ਖਿਡਾਰੀਆਂ ਦੇ ਗਰੁੱਪ 'ਚ ਟਾਪ 'ਤੇ ਹੈ।

ਮੰਗਲਵਾਰ ਨੂੰ ਗਰੁੱਪ ਏ ਦੇ ਮੁਕਾਬਲੇ ਹੋਣ ਤੋਂ ਬਾਅਦ ਉਨ੍ਹਾਂ ਦੇ ਆਖਰੀ ਸਥਾਨ ਦਾ ਪਤਾ ਚੱਲੇਗਾ। ਰਾਸ਼ਟਰੀ ਚੈਂਪੀਅਨ ਅੰਚਿਤਾ ਸ਼ਿਉਲੀ 297 ਕਿ.ਗ੍ਰਾ (ਸਨੈਚ 'ਚ 137 ਕਿ.ਗ੍ਰਾ ਤੇ ਕਲੀਵ ਅਤੇ ਜਰਕ 'ਚ 160 ਕਿ.ਗ੍ਰਾ) ਭਾਰ 'ਚੁੱਕ ਕੇ 77 ਕਿ. ਗ੍ਰਾ ਵਰਗ ਦੇ ਗਰੁੱਪ ਬੀ 'ਚ ਤੀਸਰੇ ਸਥਾਨ 'ਤੇ ਰਹੇ। ਇੰਡੋਨੇਸ਼ੀਆ ਦੇ ਈਵਿਨ ਅਬਦੁੱਲਾ 312 ਕਿ. ਗ੍ਰਾ (141 ਕਿ. ਗ੍ਰਾ ਤੇ 171 ਕਿ. ਗ੍ਰਾ) ਭਾਰ ਚੁੱਕ ਕੇ ਟਾਪ 'ਤੇ ਰਹੇ ਜਦ ਕਿ ਵਿਅਤਨਾਮ ਦੇ ਫਾਨ ਤੁਆਨ ਆਨ ਨੇ 304 ਕਿ.ਗ੍ਰਾ (133 ਕਿ.ਗ੍ਰਾ ਤੇ 171 ਕਿ.ਗ੍ਰਾ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ।  


Related News