ਅਜੈ ਰਾਤਰਾ ਬਣਿਆ ਦਿੱਲੀ ਕੈਪੀਟਲਸ ਦਾ ਸਹਾਇਕ ਕੋਚ
Sunday, Mar 28, 2021 - 09:24 PM (IST)

ਨਵੀਂ ਦਿੱਲੀ– ਆਈ. ਪੀ. ਐੱਲ. ਫ੍ਰੈਂਚਾਈਜ਼ੀ ਦਿੱਲੀ ਕੈਪੀਟਲਸ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਇਸ ਲੀਗ ਦੇ 14ਵੇਂ ਸੈਸ਼ਨ ਤੋਂ ਪਹਿਲਾਂ ਸਾਬਕਾ ਭਾਰਤੀ ਵਿਕਟਕੀਪਰ ਅਜੈ ਰਾਤਰਾ ਨੂੰ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਹੈ। ਦਿੱਲੀ ਕੈਪੀਟਲਸ ਪਿਛਲੇ ਗੇੜ ਦੇ ਫਾਈਨਲ ਵਿਚ ਮੁੰਬਈ ਇੰਡੀਅਨਜ਼ ਤੋਂ ਹਾਰ ਕੇ ਉਪ ਜੇਤੂ ਰਹੀ ਸੀ। ਆਈ. ਪੀ. ਐੱਲ. ਦਾ ਆਗਾਮੀ ਸੈਸ਼ਨ 9 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਰਾਤਰਾ ਨੇ ਆਪਣੀ ਨਿਯੁਕਤੀ ’ਤੇ ਕਿਹਾ, ‘‘ਇਹ ਕੰਮ ਕਰਨ ਲਈ ਸ਼ਾਨਦਾਰ ਟੀਮ ਹੈ, ਜਿਸ ਵਿਚ ਕਾਫੀ ਪ੍ਰਤਿਭਾ ਹੈ। ਮੈਂ ਟੀਮ ਨਾਲ ਜੁੜਨ ਤੇ ਇਸਦੀ ਸਫਲਤਾ ਲਈ ਯੋਗਦਾਨ ਕਰਨਾ ਚਾਹੁੰਦਾ ਹਾਂ। ਮੈਨੂੰ ਇਹ ਸ਼ਾਨਦਾਰ ਮੌਕਾ ਦੇਣ ਲਈ ਮੈਂ ਦਿੱਲੀ ਕੈਪੀਟਲਸ ਪ੍ਰਬੰਧਨ ਦਾ ਧੰਨਵਾਦੀ ਹਾਂ।’’ ਉਹ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਰਿਕੀ ਪੋਂਟਿੰਗ ਦੇ ਅਧੀਨ ਕੰਮ ਕਰੇਗਾ। ਦਿੱਲੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੋਦ ਬਿਸ਼ਟ ਨੇ ਉਸਦਾ ਦਿੱਲੀ ਕੈਪੀਟਲਸ ਵਿਚ ਸਵਾਗਤ ਕੀਤਾ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਬੋਰਡ ਮੁਸਤਾਫਿਜ਼ੁਰ ਨੂੰ IPL ’ਚ ਖੇਡਣ ਲਈ ਦੇਵੇਗਾ NOC
ਉਨ੍ਹਾਂ ਨੇ ਕਿਹਾ ਕਿ- ਬਤੌਰ ਖਿਡਾਰੀ ਤੇ ਕੋਚ ਉਸਦਾ ਅਨੁਭਵ ਕਾਫੀ ਅਹਿਮ ਹੋਵੇਗਾ ਕਿਉਂਕਿ ਅਸੀਂ ਫ੍ਰੈਚਾਈਜ਼ੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਅਸੀਂ ਉਸ ਨੂੰ ਸ਼ਾਮਲ ਕਰ ਬਹੁਤ ਖੁਸ਼ ਹਾਂ ਤੇ ਆਗਾਮੀ ਸੈਸ਼ਨ ਦੇ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ। ਰਾਤਰਾ (39 ਸਾਲਾ) ਨੇ ਹਾਲ 'ਚ ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ ਤੇ ਵਿਜੇ ਹਜ਼ਾਰੇ ਟਰਾਫੀ 'ਚ ਅਸਮ ਟੀਮ ਨੂੰ ਕੋਚਿੰਗ ਦਿੱਤੀ ਸੀ।
ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।