ਸੈਮੀਫਾਈਨਲ ''ਚ ਹਾਰੇ ਅਜੇ ਜੈਰਾਮ
Sunday, Jun 17, 2018 - 03:07 PM (IST)

ਫੁਲਟਰਨ— ਬੈਡਮਿੰਟਨ ਵਿਸ਼ਵ ਦੀਆਂ ਪ੍ਰਮੱਖ ਖੇਡਾਂ 'ਚ ਇਕ ਖਾਸ ਸਥਾਨ ਰਖਦੀ ਹੈ। ਬੈਡਮਿੰਟਨ ਦੇ ਕਈ ਕੌਮੀ ਅਤੇ ਕੌਮਾਂਤਰੀ ਮੈਚ ਖੇਡੇ ਜਾਂਦੇ ਹਨ। ਇਸੇ ਲੜੀ 'ਚ ਭਾਰਤ ਦੇ ਅਜੇ ਜੈਰਾਮ ਨੂੰ ਯੂ.ਐੱਸ. ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਟੂਰਨਾਮੈਂਟ 'ਚ ਭਾਰਤੀ ਚੁਣੌਤੀ ਖਤਮ ਹੋ ਗਈ।
ਵਿਸ਼ਵ ਰੈਂਕਿੰਗ 'ਚ 134ਵੇਂ ਨੰਬਰ ਦੇ ਭਾਰਤੀ ਖਿਡਾਰੀ 30ਵੇਂ ਨੰਬਰ ਦੇ ਹਾਲੈਂਡ ਦੇ ਮਾਰਕ ਕਾਲਜੋ ਤੋਂ ਸੈਮੀਫਾਈਨਲ 'ਚ ਲਗਾਤਾਰ ਗੇਮਾਂ 'ਚ ਹਾਰ ਗਏ ਹਨ। ਛੇਵਾਂ ਦਰਜਾ ਪ੍ਰਾਪਤ ਕਾਲਜੋ ਨੇ ਜੈਰਾਮ ਨੂੰ 36 ਮਿੰਟ 'ਚ 21-13, 23-21 ਨਾਲ ਹਰਾ ਕੇ ਭਾਰਤੀ ਖਿਡਾਰੀ ਤੋਂ ਪਿਛਲੀਆਂ ਚਾਰ ਹਾਰਾਂ ਦਾ ਬਦਲਾ ਲੈ ਲਿਆ।