ਕਾਮਨਵੈਲਥ ਪਾਵਰ ਲਿਫਟਿੰਗ ਪ੍ਰਤੀਯੋਗਤਾ ''ਚ ਭੁਲੱਥ ਦੇ ਅਜੇ ਗੋਗਨਾ ਨੇ ਜਿੱਤਿਆ ਗੋਲਡ ਮੈਡਲ
Friday, Sep 20, 2019 - 11:17 PM (IST)

ਟੋਰਾਂਟੋ (ਰਾਜ ਗੋਗਨਾ)- ਕੈਨੇਡਾ ਦੇ ਸੂਬੇ ਨਿਊਫੋਰਟਲੈਂਡ ਦੇ ਸ਼ਹਿਰ ਸੇਂਟ ਜੋਹਨ ਸਿਟੀ ਵਿਖੇ ਚੱਲ ਰਹੀ 'ਕਾਮਨਵੈਲਥ ਪਾਵਰ ਲਿਫਟਿੰਗ ਪ੍ਰਤੀਯੋਗਤਾ' ਵਿਚ ਪੰਜਾਬ ਦੇ ਭੁਲੱਥ ਕਸਬੇ ਦੇ ਜੰਮਪਲ ਅਜੇ ਗੋਗਨਾ ਨੇ ਆਪਣੇ ਅੱਥਰੇ ਜ਼ੋਰ ਨਾਲ ਕੈਨੇਡਾ ਦੀ ਧਰਤੀ 'ਤੇ ਸਭ ਤੋਂ ਵੱਧ ਬੈਂਚ ਪ੍ਰੈੱਸ ਲਾ ਕੇ ਆਪਣੇ 120 ਕਿਲੋਗ੍ਰਾਮ ਵਰਗ ਦੇ ਭਾਰ ਵਿਚ ਗੋਲਡ ਮੈਡਲ ਜਿੱਤਿਆ। 29 ਸਾਲਾ ਨੌਜਵਾਨ ਅਜੇ ਗੋਗਨਾ ਨੇ ਪਿਛਲੇ ਦੋ ਸਾਲਾਂ 'ਚ ਦੁਬਈ, ਆਸਟਰੇਲੀਆ, ਜਾਪਾਨ ਦੀ ਧਰਤੀ 'ਤੇ ਵੀ ਹੋਏ ਪਾਵਰ ਲਿਫਟਿੰਗ ਮੁਕਾਬਲਿਆਂ ਵਿਚ ਦੇਸ਼ ਅਤੇ ਆਪਣੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ।