ਰੋਨਾਲਡੋ ਦਾ ਖਿਤਾਬੀ ਸੁਪਨਾ ਟੁੱਟਿਆ, ਯੁਵੇਂਟਸ ਨੂੰ ਹਰਾ ਕੇ ਅਯਾਕਸ ਸੈਮੀਫਾਈਨਲ 'ਚ

04/18/2019 4:55:46 PM

ਤੁਰਿਨ- ਅਯਾਕਸ ਨੇ ਮਾਥਿਸ ਡਿ ਲਿਟ ਦੇ ਦੂਜੇ ਹਾਫ 'ਚ ਹੈਡਰ ਨਾਲ ਦਾਗੇ ਗੋਲ ਦੀ ਮਦਦ ਨਾਲ ਕੁਆਟਰ ਫਾਈਨਲ ਦੇ ਦੂਜੇ ਪੜਾਅ 'ਚ ਯੁਵੇਂਟਸ ਨੂੰ 2-1 ਤੋਂ ਹਰਾ ਕੇ ਚੈਂਪੀਅਨਸ ਲੀਗ ਫੁੱਟਬਾਲ ਟੂਰਨਮੈਂਟ  ਦੇ ਸੈਮੀਫਾਈਨਲ 'ਚ ਦਾਖਲ ਕੀਤਾ। ਅਯਾਕਸ ਦੀ ਟੀਮ 1997 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਮੈਂਟ ਦੇ ਆਖਰੀ ਚਾਰ 'ਚ ਪੁੱਜਣ 'ਚ ਸਫਲ ਰਹੀ ਹੈ।  

ਛੇਵੇਂ ਚੈਂਪੀਅਨਸ ਲੀਗ ਖਿਤਾਬ ਲਈ ਚੁਣੌਤੀ ਪੇਸ਼ ਕਰ ਰਹੇ ਕ੍ਰਿਸਟਿਆਨੋ ਰੋਨਾਲਡੋ ਨੇ 28ਵੇਂ ਮਿੰਟ 'ਚ ਹੈਡਰ ਨਾਲ ਗੋਲ ਦਾਗ ਕੇ ਯੁਵੇਂਟਸ ਨੂੰ ਬੜ੍ਹਤ ਦੁਵਾਈ, ਪਰ ਹਾਫ-ਟਾਈਮ ਤੋਂ ਪਹਿਲਾਂ ਡੋਨੀ ਵੇਨ ਡਿਬੀਕ ਨੇ ਅਯਾਕਸ ਨੂੰ ਮੁਕਾਬਲਾ ਦੁਆ ਦਿੱਤਾ। ਡਿ ਲਿਟ ਨੇ ਇਸ ਤੋਂ ਬਾਅਦ ਦੂਜੇ ਹਾਫ 'ਚ ਅਯਾਕਸ ਵਲੋਂ ਜੇਤੂ ਗੋਲ ਦਾਗਿਆ।PunjabKesari ਦੋਨਾਂ ਟੀਮਾਂ ਦੇ ਵਿਚਕਾਰ ਪਹਿਲੇ ਰਾਊਂਡ ਦਾ ਮੈਚ 1-1 ਨਾਲ ਡਰਾ ਰਿਹਾ ਸੀ ਜਿਸ ਦੇ ਨਾਲ ਅਯਾਕਸ ਨੇ ਕੁਲ 3-2 ਦੇ ਸਕੋਰ ਦੇ ਨਾਲ ਸੈਮੀਫਾਈਨਲ 'ਚ ਜਗ੍ਹਾ ਬਣਾਈ। ਯੁਵੇਂਟਸ ਦੀ ਹਾਰ ਨੇ ਬਤੌਰ ਖਿਡਾਰੀ ਰੋਨਾਲਡੋ ਦਾ ਲਗਾਤਾਰ ਚੌਥਾ ਚੈਂਪੀਅਨਸ ਲੀਗ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ।

ਇਸ ਖਿਡਾਰੀ ਨੇ ਸਪੈਨਿਸ਼ ਕਲਬ ਰੀਅਲ ਮੈਡਰਿਡ ਦੇ ਨਾਲ 2016 ਤੋਂ 2018 ਤੱਕ 3 ਚੈਂਪੀਅਨਸ ਲੀਗ ਖਿਤਾਬ ਜਿੱਤੇ ਸਨ।


Related News