ਅਜਾਕਸ ਦੀਆਂ ਨਜ਼ਰਾਂ ਫਾਈਨਲ ''ਚ ਜਗ੍ਹਾਂ ਬਣਾਉਣ ''ਤੇ

05/08/2019 4:27:43 AM

ਏਮਸਟਰਡਮ — ਡੱਚ ਕਲੱਬ ਅਜਾਕਸ ਬੁੱਧਵਾਰ ਨੂੰ ਚੈਂਪੀਅਨ ਲੀਗ ਦੇ ਸੈਮੀਫਾਈਨਲ ਦੇ ਦੂਸਰੇ ਪੜਾਅ 'ਚ ਇੰਗਲਿਸ਼ ਕਲੱਬ ਟਾਟੇਨਹਮ ਨੂੰ ਹਰਾ ਕੇ ਫਾਈਨਲ 'ਚ ਪਹੁੰਚਣ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ। ਅਜਾਕਸ ਪਹਿਲਾ ਮੈਚ 1-0 ਨਾਲ ਜਿੱਤਿਆ ਸੀ ਤੇ ਉਹ ਦੂਸਰਾ ਮੈਚ ਜਿੱਤ ਕੇ ਇਤਿਹਾਸ ਰਚਣਾ ਚਾਹੇਗਾ। ਅਜਾਕਸ ਕਲੱਬ ਦਾ ਇਰਾਦਾ ਇਸ ਸਾਲ ਤੀਸਰਾ ਖਿਤਾਬ ਹਾਸਲ ਕਰਨ ਦਾ ਹੈ। ਉਹ ਡੱਚ ਕੱਪ ਜਿੱਤ ਚੁੱਕਿਆ ਹੈ ਤੇ ਡੱਚ ਚੈਂਪੀਅਨਸ਼ਿਪ 'ਚ ਚੋਟੀ 'ਤੇ ਚੱਲ ਰਿਹਾ ਹੈ। ਇਸ ਚੈਂਪੀਅਨਸ਼ਿਪ 'ਚ ਉਸ ਨੂੰ ਪੀ. ਐੱਸ. ਬੀ. ਟੱਕਰ ਦੇ ਰਹੀ ਹੈ। ਅਜਾਕਸ ਦੀਆਂ ਨਜ਼ਰਾਂ ਹੁਣ ਚੈਂਪੀਅਨਸ ਲੀਗ ਖਿਤਾਬ 'ਤੇ ਟਿਕ ਗਈ ਹੈ। ਉਹ 1996 ਤੋਂ ਬਾਅਦ ਪਹਿਲੀ ਬਾਰ ਇਹ ਖਿਤਾਬ ਹਾਸਲ ਕਰਨਾ ਚਾਹੁੰਦਾ ਹੈ। ਸਿ ਸੈਸ਼ਨ 'ਚ ਉਹ ਰੀਅਲ ਮੈਡ੍ਰਿਡ ਤੇ ਜੁਵੇਂਟਸ ਵਰਗੇ ਕਲੱਬਾਂ ਨੂੰ ਹਰਾ ਚੁੱਕਿਆ ਹੈ।
ਦੱਖਣੀ ਕੋਰੀਆ ਦੇ ਸਟ੍ਰਾਈਕਰ ਸੋਨ ਹਿਊਂਗ ਮਿਨ ਦਾ ਟਾਟੇਨਹਮ ਵਰਗੇ ਵੱਡੇ ਇੰਗਲਿਸ਼ ਕਲੱਬ ਨਾਲ ਚੈਂਪੀਅਨਜ਼ ਲੀਗ ਵਿਚ ਖੇਡਣਾ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਦ੍ਰਿੜ ਇੱਛਾਸ਼ਕਤੀ ਨਾਲ ਪੂਰਾ ਹੋ ਸਕਿਆ ਹੈ। ਲਗਪਗ 8500 ਕਿਲੋਮੀਟਰ ਦੂਰ ਬੈਠੇ ਸੋਨ ਦੇ ਵੱਡੇ ਭਰਾ ਸੋਨ ਹਿਊਂਗ ਮਿਨ ਦੂਜੇ ਗੇੜ ਦੇ ਮੁਕਾਬਲੇ 'ਤੇ ਲਗਪਗ ਨਜ਼ਰ ਰੱਖਣਗੇ ਜੋ ਉਨ੍ਹਾਂ ਤੋਂ ਤਿੰਨ ਸਾਲ ਵੱਡੇ ਹਨ ਤੇ ਉਨ੍ਹਾਂ ਨਾਲ ਫੁੱਟਬਾਲ ਵੀ ਖੇਡ ਚੁੱਕੇ ਹਨ। ਮਿਨ ਤੇ ਯੂਨ ਨੂੰ ਉਨ੍ਹਾਂ ਦੇ ਪਿਤਾ ਸੋਨ ਵੂੰਗ ਜੰਗ ਬਚਪਨ ਵਿਚ ਸਿਖਲਾਈ ਦਿੰਦੇ ਸਨ। ਉਨ੍ਹਾਂ ਦੇ ਪਿਤਾ ਵੀ ਇਕ ਪੇਸ਼ੇਵਰ ਫੁੱਟਬਾਲ ਰਹੇ ਸਨ। ਸੋਨ ਦੇ ਭਰਾ ਨੇ ਕਿਹਾ ਕਿ ਸਾਡੇ ਪਿਤਾ ਹਮੇਸ਼ਾ ਸਾਨੂੰ ਕਿਹਾ ਕਰਦੇ ਸਨ ਕਿ ਸਾਨੂੰ ਫੁੱਟਬਾਲ ਖੇਡਣ ਲਈ ਜਲਦੀ ਸੋਣਾ ਪਵੇਗਾ ਤੇ ਚੰਗਾ ਖੇਡਣ ਲਈ ਸਾਨੂੰ ਚੰਗੀ ਖ਼ੁਰਾਕ ਲੈਣੀ ਪਵੇਗੀ। ਉਹ ਹਮੇਸ਼ਾ ਚਾਹੁੰਦੇ ਸਨ ਕਿ ਜ਼ਿੰਦਗੀ ਬਹੁਤ ਛੋਟੀ ਹੈ ਇਸ ਲਈ ਸਾਨੂੰ ਜੋ ਪਸੰਦ ਹੈ ਉਸ ਨੂੰ ਕਰਨਾ ਚਾਹੀਦਾ ਹੈ। ਮਿਨ ਨੇ ਦੱਸਿਆ ਕਿ ਅਸੀਂ ਮੁਸ਼ਕਲਾਂ ਦਾ ਸਾਹਮਣਾ ਕਰ ਕੇ ਵੱਡੇ ਹੋਏ ਹਾਂ। ਸਾਨੂੰ ਅਭਿਆਸ ਸੈਸ਼ਨ ਵਿਚ ਬਹੁਤ ਮਾਰ ਪਈ ਹੈ ਜਿਸ ਨੂੰ ਦੇਖ ਕੇ ਸਾਡੇ ਗੁਆਂਢੀ ਨੂੰ ਸ਼ੱਕ ਹੁੰਦਾ ਸੀ ਕਿ ਉਹ ਸਾਡੇ ਆਪਣੇ ਪਿਤਾ ਹਨ ਵੀ ਜਾਂ ਨਹੀਂ। ਮਿਨ ਨੇ ਕਿਹਾ ਕਿ ਕਈ ਵਾਰ ਤਾਂ ਉਨ੍ਹਾਂ ਦੇ ਪਿਤਾ ਨਾਲ ਉਨ੍ਹਾਂ ਦੀ ਲੜਾਈ ਹੋ ਜਾਂਦੀ ਸੀ ਪਰ ਸੋਨ ਉਨ੍ਹਾਂ ਦੀਆਂ ਗੱਲਾਂ ਬਹੁਤ ਆਰਾਮ ਨਾਲ ਮੰਨ ਲੈਂਦਾ ਸੀ।


Gurdeep Singh

Content Editor

Related News