ਏਅਰ ਇੰਡੀਆ ਨੇ ਯੂ. ਬੀ. ਆਈ. ਨੂੰ 8-0 ਨਾਲ ਹਰਾਇਆ

Thursday, Oct 18, 2018 - 08:59 PM (IST)

ਮੁੰਬਈ— ਦਿੱਲੀ ਦੀ ਏਅਰ ਇੰਡੀਆ ਟੀਮ ਨੇ 14ਵੀਂ ਪੀ. ਐੱਮ. ਸੀ. ਬੈਂਕ -ਅਖਿਲ ਭਾਰਤੀ ਗੁਰੂ ਤੇਗ ਬਹਾਦੁਰ ਹਾਕੀ ਪ੍ਰਤੀਯੋਗਿਤਾ ਦੇ ਗਰੁੱਪ 'ਏ' ਲੀਗ ਮੈਚ 'ਚ ਯੂਨੀਅਨ ਬੈਂਕ ਆਫ ਇੰਡੀਆ ਨੂੰ 8-0 ਨਾਲ ਹਰਾ ਦਿੱਤਾ। ਏਅਰ ਇੰਡੀਆ ਦੇ ਲਈ ਰਹੀਲ ਮੁਹੰਮਦ , ਅਭਰਣ ਸੁਦੇਵ, ਉਤਮ ਸਿੰਘ ਨੇ 2-2 ਗੋਲ ਕੀਤੇ ਜਦਕਿ ਅਰਜੁਨ ਸ਼ਰਮਾ ਤੇ ਫਰਾਜ ਮੁਹੰਮਦ ਨੇ 1-1 ਗੋਲ ਕੀਤਾ। ਦੂਜੇ ਪਾਸੇ ਇਕ ਹੋਰ ਮੁਕਾਬਲੇ 'ਚ ਮੁੰਬਈ ਦੀ ਸੈਂਟ੍ਰਲ ਰੇਲਵੇ ਤੇ ਦਿੱਲੀ ਦੀ ਪੰਜਾਬ ਨੈਸ਼ਨਲ ਬੈਂਕ ਟੀਮ ਨੇ 2-2 ਨਾਲ ਡਰਾਅ ਖੇਡਿਆ।


Related News