ਸੀਨੀਅਰ ਮਹਿਲਾ ਕੌਮੀ ਟੀਮ ਨੂੰ ਕੌਮਾਂਤਰੀ ਟ੍ਰੇਨਿੰਗ ਦਿਵਾਏਗਾ AIFF

Thursday, Jul 11, 2019 - 03:31 AM (IST)

ਸੀਨੀਅਰ ਮਹਿਲਾ ਕੌਮੀ ਟੀਮ ਨੂੰ ਕੌਮਾਂਤਰੀ ਟ੍ਰੇਨਿੰਗ ਦਿਵਾਏਗਾ AIFF

ਨਵੀਂ ਦਿੱਲੀ— ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ. ਆਈ. ਐੱਫ. ਐੱਫ) ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਸੀਨੀਅਰ ਮਹਿਲਾ ਕੌਮੀ ਟੀਮ ਨੂੰ ਪ੍ਰਦਰਸ਼ਨ 'ਚ ਸੁਧਾਰ ਲਈ ਕੌਮਾਂਤਰੀ ਪੱਧਰ 'ਤੇ ਟ੍ਰੇਨਿੰਗ ਦਿਵਾਉਣ ਦਾ ਵਾਅਦਾ ਕੀਤਾ। ਪਟੇਲ ਨੇ ਸੀਨੀਅਰ ਕੌਮੀ ਟੀਮ ਦੀਆਂ ਸਾਰੀਆਂ ਖਿਡਾਰਨਾਂ ਨਾਲ ਮੁਲਾਕਾਤ ਕੀਤੀ, ਜੋ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਅਜੇ ਇਸ ਮਹੀਨੇ ਹੋਣ ਵਾਲੇ ਕੋਟਿਫ ਕੱਪ ਦੀਆਂ ਤਿਆਰੀਆਂ 'ਚ ਲੱਗੀਆਂ ਹਨ ਤੇ ਉਨ੍ਹਾਂ ਨੂੰ ਏ. ਆਈ. ਐੱਫ. ਐੱਫ. ਨੇ ਸਮਰਥਨ ਦਾ ਭਰੋਸਾ ਦਿੱਤਾ। 
ਪਟੇਲ ਨੇ ਕਿਹਾ, ''ਏ. ਆਈ. ਐੱਫ. ਐੱਫ. ਨੂੰ ਤੁਹਾਡੇ ਸਭ 'ਤੇ ਮਾਣ ਹੈ। ਮੈਨੂੰ ਤੁਹਾਡੇ 'ਤੇ ਮਾਣ ਹੈ। ਪੂਰੇ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ। ਅਸੀਂ ਮਹਿਲਾ ਫੁੱਟਬਾਲ ਵੱਲ ਧਿਆਨ ਦੇ ਰਹੇ ਹਾਂ। ਉਨ੍ਹਾਂ ਕਿਹਾ, ''ਅਸੀਂ ਜਾਣਦੇ ਹਾਂ ਕਿ ਕੋਈ ਵੀ ਪੂਰੀ ਪ੍ਰੈਕਟਿਸ ਦੇ ਬਿਨਾਂ ਸੁਧਾਰ ਨਹੀਂ ਕਰ ਸਕਦਾ। ਇਸ ਲਈ ਅਸੀਂ ਟੀਮ ਲਈ ਵਿਦੇਸ਼ੀ ਦੌਰਿਆਂ 'ਤੇ ਜ਼ੋਰ ਦੇ ਰਹੇ ਹਾਂ। ਜਦੋਂ ਤੱਕ ਤੁਸੀਂ ਬਿਹਤਰ ਟੀਮਾਂ ਨਾਲ ਨਹੀਂ ਖੇਡਦੇ, ਸੁਧਾਰ ਨਹੀਂ ਹੋ ਸਕਦਾ।''


author

Gurdeep Singh

Content Editor

Related News