ਭਾਰਤ ਦੀ ਮ੍ਰਿਦੁਲ ਦੇਹਾਂਕਰ ਬਣੀ AICF ਮਹਿਲਾ ਗ੍ਰੈਂਡ ਮਾਸਟਰ ਸ਼ਤਰੰਜ ਜੇਤੂ

Tuesday, Nov 19, 2019 - 09:50 PM (IST)

ਭਾਰਤ ਦੀ ਮ੍ਰਿਦੁਲ ਦੇਹਾਂਕਰ ਬਣੀ AICF ਮਹਿਲਾ ਗ੍ਰੈਂਡ ਮਾਸਟਰ ਸ਼ਤਰੰਜ ਜੇਤੂ

ਅਹਿਮਦਾਬਾਦ (ਨਿਕਲੇਸ਼ ਜੈਨ)— ਭਾਰਤੀ ਖੇਡ ਅਥਾਰਟੀ ਅਤੇ ਅਖਿਲ ਭਾਰਤੀ ਸ਼ਤਰੰਜ ਸੰਘ ਵੱਲੋਂ ਮਹਿਲਾ ਸ਼ਤਰੰਜ ਨੂੰ ਅੱਗੇ ਵਧਾਉਣ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੇ ਤਹਿਤ ਅਹਿਮਦਾਬਾਦ ਵਿਚ 6 ਦੇਸ਼ਾਂ ਦੀਆਂ 12 ਮਹਿਲਾ ਗ੍ਰੈਂਡ ਮਾਸਟਰ ਤੇ ਇੰਟਰਨੈਸ਼ਨਲ ਮਾਸਟਰ ਵਲੋਂ ਆਯੋਜਿਤ ਏ. ਆਈ. ਸੀ. ਐੱਫ. ਮਹਿਲਾ ਗ੍ਰੈਂਡ ਮਾਸਟਰ ਟੂਰਨਾਮੈਂਟ ਦਾ ਖਿਤਾਬ ਭਾਰਤ ਦੀ ਮਹਿਲਾ ਇੰਟਰਨੈਸ਼ਨਲ ਮਾਸਟਰ ਮ੍ਰਿਦੁਲ ਦੇਹਾਂਕਰ ਨੇ ਜਿੱਤ ਲਿਆ। ਪ੍ਰਤੀਯੋਗਿਤਾ ਵਿਚ ਰਾਊਂਡ ਰੌਬਿਨ ਆਧਾਰ 'ਤੇ ਕੁਲ 11 ਰਾਊਂਡ ਖੇਡੇ ਗਏ, ਜਿਨ੍ਹਾਂ ਵਿਚ ਮ੍ਰਿਦੁਲ ਨੇ 7 ਜਿੱਤਾਂ, 2 ਡਰਾਅ ਅਤੇ 2 ਹਾਰ ਨਾਲ ਕੁਲ 8 ਅੰਕ ਬਣਾਏ। ਪ੍ਰਤੀਯੋਗਿਤਾ ਵਿਚ ਉਸ ਦੀ ਖਾਸ ਜਿੱਤ ਉਜ਼ਬੇਕਿਸਤਾਨ ਦੀ ਸਰਵਿਨੋਜ ਕੁਰਬੋਬੋਏਵਾ ਅਤੇ ਜਾਰਜੀਆ ਦੀ ਅਨਾ ਗਾਵੇਸ਼ਲੀ ਵਿਰੁੱਧ ਰਹੀ।

PunjabKesariPunjabKesari


author

Gurdeep Singh

Content Editor

Related News