AICF ਨੇ 31 ਮਈ ਤਕ ਸਾਰੀਆਂ ਪ੍ਰਤੀਯੋਗਿਤਾਵਾਂ ਕੀਤੀਆਂ ਮੁਲਤਵੀ
Saturday, Mar 14, 2020 - 01:30 AM (IST)
ਚੇਨਈ- ਅਖਿਲ ਭਾਰਤੀ ਸ਼ਤਰੰਜ ਮਹਾਸੰਘ (ਏ. ਆਈ. ਸੀ. ਐੱਫ.) ਨੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਸ਼ੁੱਕਰਵਾਰ 31 ਮਈ ਤਕ ਸਾਰੀਆਂ ਰਾਸ਼ਟਰੀ ਚੈਂਪੀਅਨਸ਼ਿਪ ਮੁਲਤਵੀ ਕਰ ਦਿੱਤੀਆਂ ਹਨ। ਏ. ਆਈ. ਸੀ. ਐੱਫ. ਨੇ ਰਾਜ ਸੰਘਾਂ ਨੂੰ ਵੀ 15 ਅਪ੍ਰੈਲ ਤਕ ਰਾਜ ਪੱਧਰੀ ਪ੍ਰਤੀਯੋਗਿਤਾਵਾਂ ਤੋਂ ਬਚਣ ਲਈ ਕਿਹਾ ਹੈ। ਏ. ਆਈ. ਸੀ. ਐੱਫ. ਦੇ ਮਾਨਦ ਸਕੱਤਰ ਭਰਤ ਸਿੰਘ ਚੌਹਾਨ ਨੇ ਕਿਹਾ ਕਿ ਨਵੀਆਂ ਮਿਤੀਆਂ ਦੀ ਸੂਚਨਾ ਜਲਦ ਹੀ ਦਿੱਤੀ ਜਾਵੇਗੀ। ਏ. ਆਈ. ਸੀ. ਐੱਫ. ਨੇ ਰਾਜ ਸੰਘਾਂ ਨੂੰ 15 ਅਪ੍ਰੈਲ ਤਕ ਰਾਜ ਪੱਧਰੀ ਪ੍ਰਤੀਯੋਗਿਤਾਵਾਂ ਤੋਂ ਬਚਣ ਦੀ ਬੇਨਤੀ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗਤੀਵਿਧੀਆਂ ਲਈ ਰਾਸ਼ਟਰੀ ਮਹਾਸੰਘ ਜ਼ਿੰਮੇਵਾਰ ਜਾਂ ਜਵਾਬਦੇਹ ਨਹੀਂ ਹੋਣਗੇ।