ਅਹਿਮਦਾਬਾਦ ਦਾ ਟੈਸਟ ਮੈਚ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ

02/26/2021 7:43:33 PM

ਅਹਿਮਦਾਬਾਦ– ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਸਾਲ 1935 ਤੋਂ ਬਾਅਦ ਦਾ ਸਭ ਤੋਂ ਛੋਟਾ ਟੈਸਟ ਮੈਚ ਸਾਬਤ ਹੋਇਆ ਹੈ। ਭਾਰਤ ਨੇ ਇੰਗਲੈਂਡ ਨੂੰ ਤੀਜੇ ਡੇ-ਨਾਈਟ ਟੈਸਟ ਮੁਕਾਬਲੇ ਵਿਚ ਸਿਰਫ 2 ਦਿਨ ਦੇ ਅੰਦਰ ਹਰਾ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਇਹ ਮੁਕਾਬਲਾ ਵੀਰਵਾਰ ਨੂੰ ਦੂਜੇ ਦਿਨ 10 ਵਿਕਟਾਂ ਨਾਲ ਜਿੱਤ ਕੇ 4 ਮੈਚਾਂ ਦੀ ਲੜੀ ਵਿਚ 2-1 ਦੀ ਬੜ੍ਹਤ ਬਣਾ ਲਈ ਤੇ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦਾ ਆਪਣਾ ਦਾਅਵਾ ਮਜ਼ਬੂਤ ਕਰ ਦਿੱਤਾ।

PunjabKesari

ਇਹ ਖ਼ਬਰ ਪੜ੍ਹੋ- 3 ਵਿਸ਼ਵ ਕੱਪਾਂ ਦੇ 541 ਮੈਚਾਂ ਦੀ ਲਾਈਵ ਸਟ੍ਰੀਮਿੰਗ ਲਈ ICC ਨੇ IMG ਨਾਲ ਕੀਤਾ ਕਰਾਰ


ਇਹ ਟੈਸਟ ਮੈਚ ਕਈ ਅਰਥਾਂ 'ਚ ਹੋਰਨਾਂ ਟੈਸਟ ਮੈਚਾਂ ਤੋਂ ਵੱਖਰਾ ਸਾਬਤ ਹੋਇਆ ਹੈ। ਇਹ ਟੈਸਟ ਮੈਚ 1935 ਤੋਂ ਬਾਅਦ ਤੋਂ ਸਭ ਤੋਂ ਛੋਟਾ ਮੈਚ ਰਹਿਣ ਦੇ ਨਾਲ ਹੀ ਏਸ਼ੀਆ ਵਿਚ ਹੁਣ ਤਕ ਹੋਣ ਵਾਲੇ ਟੈਸਟ ਮੈਚਾਂ ਦੇ ਮੁਕਾਬਲੇ ਸਭ ਤੋਂ ਘੱਟ ਸਕੋਰ 387 ਦੌੜਾਂ ਵਾਲਾ ਟੈਸਟ ਮੈਚ ਬਣ ਗਿਆ ਹੈ। ਇਸ ਤੋਂ ਪਹਿਲਾਂ ਦੇ ਸਭ ਤੋਂ ਘੱਟ ਸਕੋਰ ਦਾ ਟੈਸਟ ਮੈਚ 2002 ਵਿਚ ਸ਼ਾਰਜਾਹ ਵਿਚ ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਹੋਇਆ ਸੀ। ਇਸ ਵਿਚ ਦੋਵੇਂ ਟੀਮਾਂ ਕੁਲ 422 ਦੌੜਾਂ ਬਣਾ ਸਕੀਆਂ ਸਨ। ਅਹਿਮਦਾਬਾਦ ਦਾ ਟੈਸਟ ਮੈਚ ਪਿਛਲੇ 74 ਸਾਲਾਂ ਦਾ ਸਭ ਤੋਂ ਘੱਟ ਸਕੋਰ ਵਾਲਾ ਟੈਸਟ ਮੈਚ ਸਾਬਤ ਹੋਇਆ।
ਇਸ ਮੈਚ ਵਿਚ ਇੰਗਲੈਂਡ ਨੇ ਦੂਜੀ ਪਾਰੀ ਵਿਚ ਭਾਰਤ ਵਿਰੁੱਧ 81 ਦੌੜਾਂ ਬਣਾਈਆਂ ਤੇ ਇਹ ਅਜਿਹਾ ਦੂਜਾ ਟੈਸਟ ਮੈਚ ਹੈ, ਜਿਸ ਵਿਚ ਕਿਸੇ ਟੀਮ ਨੇ ਭਾਰਤ ਵਿਰੁੱਧ ਕਿਸੇ ਪਾਰੀ ਵਿਚ ਇੰਨੀਆਂ ਘੱਟ ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ 2015 ਵਿਚ ਨਾਗਪੁਰ ਵਿਚ ਦੱਖਣੀ ਅਫਰੀਕਾ ਨੇ ਭਾਰਤ ਵਿਰੁੱਧ ਪਹਿਲੀ ਪਾਰੀ ਵਿਚ ਕੁਲ 79 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦਾ ਭਾਰਤ ਵਿਰੁੱਧ ਕਿਸੇ ਪਾਰੀ ਵਿਚ ਸਭ ਤੋਂ ਘੱਟ ਸਕੋਰ ਵਾਲਾ ਟੈਸਟ ਮੈਚ 1971 ਦਾ ਮੈਚ ਸੀ, ਜਿਸ ਵਿਚ ਉਸ ਨੇ ਕੁਲ 101 ਦੌੜਾਂ ਹੀ ਬਣਾਈਆਂ ਸਨ।

ਇਹ ਖ਼ਬਰ ਪੜ੍ਹੋ- ਟੈਸਟ 'ਚ ਸਭ ਤੋਂ ਤੇਜ਼ 400 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣੇ ਅਸ਼ਵਿਨ, ਦੇਖੋ ਰਿਕਾਰਡ


ਇੰਗਲੈਂਡ ਨੇ ਦੋਵੇਂ ਪਾਰੀਆਂ ਵਿਚ ਭਾਰਤ ਵਿਰੁੱਧ ਕੁਲ 193 ਦੌੜਾਂ ਬਣਾਈਆਂ। ਭਾਰਤ ਵਿਚ ਹੁਣ ਤਕ ਹੋਣ ਵਾਲੇ ਕਿਸੇ ਟੈਸਟ ਮੈਚ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਟੀਮ ਨੇ ਦੋਵੇਂ ਪਾਰੀਆਂ ਵਿਚ ਕੁਲ 200 ਤੋਂ ਘੱਟ ਸਕੋਰ ਬਣਾਇਆ ਹੈ। ਇੰਗਲੈਂਡ ਲਈ 1904 ਤੋਂ ਬਾਅਦ ਤੋਂ ਇਹ ਦੂਜਾ ਟੈਸਟ ਮੈਚ ਹੈ, ਜਦੋਂ ਟੀਮ ਨੇ ਕਿਸੇ ਟੈਸਟ ਮੈਚ ਵਿਚ 193 ਦੌੜਾਂ ਤੋਂ ਘੱਟ ਸਕੋਰ ਬਣਾਇਆ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ 1984 ਵਿਚ ਕ੍ਰਾਈਸਟਚਰਚ ਵਿਚ ਨਿਊਜ਼ੀਲੈਂਡ ਵਿਰੁੱਧ ਪਹਿਲੀ ਪਾਰੀ ਵਿਚ 93 ਤੇ ਦੂਜੀ ਪਾਰੀ ਵਿਚ 82 ਦੌੜਾਂ ਬਣਾਈਆਂ ਸਨ। ਟੈਸਟ ਇਤਿਹਾਸ ਵਿਚ ਇਹ 22ਵੀਂ ਵਾਰ ਹੈ ਜਦੋਂ ਕੋਈ ਟੈਸਟ ਮੈਚ ਦੋ ਦਿਨ ਦੇ ਅੰਦਰ ਹੀ ਖਤਮ ਹੋ ਗਿਆ। ਇਸ ਤੋਂ ਪਹਿਲਾਂ 2018 ਵਿਚ ਭਾਰਤ ਨੇ ਅਫਗਾਨਿਸਤਾਨ ਨੂੰ ਬੈਂਗਲੁਰੂ ਵਿਚ ਦੋ ਦਿਨ ਵਿਚ ਹਰਾ ਦਿੱਤਾ ਸੀ।


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News