ਆਗਰਾ ਦਾ ਸ਼ਹਾਨ MRF ਫਾਰਮੂਲਾ 1600 ਚੈਂਪੀਅਨ ਬਣਨ ਦੇ ਕੰਢੇ ''ਤੇ
Monday, Jan 24, 2022 - 03:10 AM (IST)
ਆਗਰਾ- ਚੇਨਈ ਦੇ ਸ਼੍ਰੀਪਰੇਂਦਬੁਦੂਰ ਵਿਚ ਖੇਡੀ ਜਾ ਰਹੀ ਰਾਸ਼ਟਰੀ ਕਾਰ ਰੇਸਿੰਗ ਚੈਂਪੀਅਨਸ਼ਿਪ ਐੱਮ. ਆਰ. ਐੱਫ. ਫਾਰਮੂਲਾ 1600 ਵਰਗ ਵਿਚ ਆਗਰਾ ਦੇ ਨੌਜਵਾਨ ਕਾਰ ਰੇਸਰ ਸ਼ਹਾਨ ਨੇ ਇਕ ਵਾਰ ਫਿਰ ਰਾਸ਼ਟਰੀ ਚੈਂਪੀਅਨ ਬਣਨ ਵੱਲ ਕਦਮ ਵਧਾ ਦਿੱਤੇ ਹਨ। ਚਾਰ ਰਾਊਂਡਾਂ ਵਿਚ ਖੇਡੀ ਜਾਣ ਵਾਲੀ ਚੈਂਪੀਅਨਸ਼ਿਪ ਵਿਚ ਹੁਣ ਤੱਕ ਹੋਏ ਤਿੰਨ ਵਿਚੋਂ ਦੋ ਰਾਊਂਡ ਸ਼ਹਾਨ ਨੇ ਆਪਣੇ ਨਾਂ ਕਰ ਲਏ। ਚੌਥਾ ਤੇ ਆਖਰੀ ਰਾਊਂਡ ਆਗਾਮੀ ਫਰਵਰੀ ਨੂੰ ਹੋਵੇਗਾ। ਚੈਂਪੀਅਨਸ਼ਿਪ ਦੇ ਹਰ ਰਾਊਂਡ ਵਿਚ 3-3 ਰੇਸਾਂ ਹੁੰਦੀਆਂ ਹਨ। ਸ਼ਨੀਵਾਰ ਨੂੰ ਖਤਮ ਹੋਏ ਤੀਜੇ ਰਾਊਂਡ ਵਿਚ ਸ਼ਹਾਨ ਨੇ ਸ਼ਾਨਦਾਰ ਵਾਪਸੀ ਕੀਤੀ। ਪਹਿਲਾ ਰਾਊਂਡ ਜਿੱਤਣ ਵਾਲਾ ਸ਼ਹਾਨ ਦੂਜੇ ਰਾਊਂਡ ਵਿਚ ਗੀਅਰ ਬਾਕਸ ਦੀ ਖਰਾਬੀ ਤੇ ਪਹੀਆ ਪੰਕਚਰ ਹੋਣ ਨਾਲ ਪਿਛੜ ਗਿਆ ਸੀ। ਤੀਜੇ ਰਾਊਂਡ ਦੀ ਕੁਆਲੀਫਾਇੰਗ ਰੇਸ ਦੇ ਜ਼ਬਰਦਸਤ ਮੁਕਾਬਲੇ ਵਿਚ ਸ਼ਹਾਨ ਨੇ ਬੈਂਗਲੁਰੂ ਦੇ ਚਿਰਾਗ ਘੋਰਪੜੇ ਨੂੰ ਇਕ ਸੈਕੰਡ ਦੇ 10ਵੇਂ ਹਿੱਸੇ ਨਾਲ ਹਰਾ ਕੇ ਪੋਲ ਪੋਜ਼ੀਸ਼ਨ ਹਾਸਲ ਕਰ ਲਈ।
ਇਹ ਖ਼ਬਰ ਪੜ੍ਹੋ- SA v IND : ਡੀ ਕਾਕ ਦਾ ਭਾਰਤ ਵਿਰੁੱਧ 6ਵਾਂ ਸੈਂਕੜਾ, ਗਿਲਕ੍ਰਿਸਟ ਦਾ ਇਹ ਰਿਕਾਰਡ ਤੋੜਿਆ
ਇਸ ਤੋਂ ਪਹਿਲਾਂ ਪਹਿਲੀ ਅਤੇ ਤੀਜੀ ਰੇਸ ਵਿਚ ਸ਼ਹਾਨ ਨੇ ਆਪਣੇ ਵਿਰੋਧੀਆ ਨੂੰ ਸਖਤ ਟੱਕਰ ਦਿੰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਚਿਰਾਗ ਘੋਰਪੜੇ ਦੂਜੇ ਤੇ ਬੈਂਗਲੁਰੂ ਦਾ ਹੀ ਰਿਸ਼ੋਨ ਰਾਜੀਵ ਤੀਜੇ ਸਥਾਨ 'ਤੇ ਪਹੇ। ਸ਼ਹਾਨ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਚੈਂਪੀਅਨਸ਼ਿਪ ਦੀ ਲੜਾਈ 21 ਅੰਕਾਂ ਨਾਲ ਪਿੱਛੇ ਹੋ ਗਿਆ। ਸ਼ਹਾਨ ਤੀਜੇ ਰਾਊਂਡ ਵਿਚ ਇਸ ਦੂਰੀ ਨੂੰ 10 ਅੰਕ ਘੱਟ ਕਰਦੇ ਹੋਏ 13 'ਤੇ ਲੈ ਆਇਆ। ਹੁਣ ਚੈਂਪੀਅਨਸ਼ਿਪ ਜਿੱਤਣ ਲਈ ਸ਼ਹਾਨ ਨੂੰ ਫਰਵਰੀ ਵਿਚ ਹੋਣ ਵਾਲੇ ਆਖਰੀ ਰਾਊਂਰਡ ਨੂੰ ਜਿੱਤਣਾ ਪਵੇਗਾ।
ਇਹ ਖ਼ਬਰ ਪੜ੍ਹੋ- ਮਹਿਲਾ ਏਸ਼ੀਆਈ ਕੱਪ : ਚੀਨ ਨੇ ਈਰਾਨ ਨੂੰ 7-0 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।