ਪੁਰਸ਼ ਫਰਸਟ ਕਲਾਸ ਮੈਚ 'ਚ ਅੰਪਾਇਰਿੰਗ ਕਰਨ ਵਾਲੀ ਏਜੇਨਬੈਗ ਬਣੀ ਪਹਿਲੀ ਦੱ. ਅਫਰੀਕੀ ਮਹਿਲਾ
Thursday, Oct 24, 2019 - 01:57 PM (IST)

ਸਪੋਰਟਸ ਡੈਸਕ— ਲੌਰੇਨ ਏਜੇਨਬੈਗ ਪੁਰਸ਼ਾਂ ਦੇ ਫਰਸਟ ਕਲਾਸ ਮੈਚ 'ਚ ਅੰਪਾਇਰਿੰਗ ਕਰਨ ਵਾਲੀ ਪਹਿਲੀ ਦੱਖਣੀ ਅਫਰੀਕੀ ਮਹਿਲਾ ਬਣ ਗਈ ਹੈ। ਆਈ. ਸੀ. ਸੀ ਮੁਤਾਬਕ 23 ਸਾਲ ਦੀ ਏਜੇਨਬੈਗ ਨੇ ਪਿਛਲੇ ਹਫਤੇ ਵੀਰਵਾਰ ਤੋਂ ਸ਼ਨੀਵਾਰ ਤੱਕ ਜੋਹਾਨਸਬਰਗ 'ਚ ਸੀ. ਐੱਸ. ਏ. ਰਾਜਸੀ ਤਿੰਨ ਦਿਨਾਂ ਮੁਕਾਬਲਿਆਂ 'ਚ ਸੈਂਟਰਲ ਗੌਟੇਂਗ ਲਾਇੰਸ ਅਤੇ ਬੋਲੈਂਡ ਵਿਚਾਲੇ ਹੋਏ ਮੁਕਾਬਲਿਆਂ 'ਚ ਅੰਪਾਇਰਿੰਗ ਕੀਤੀ।
ਲੌਰੇਨ ਏਜੇਨਬੈਗ ਦੀ ਤਾਰੀਫ ਕਰਦੇ ਹੋਏ ਸੀ. ਐੱਸ. ਏ ਦੇ ਕ੍ਰਿਕਟ ਦੇ ਕਾਰਜਕਾਰੀ ਨਿਦੇਸ਼ਕ ਕੋਰੀ ਵੈਨ ਜਿਲ ਨੇ ਮੰਗਲਵਾਰ ਨੂੰ ਕਿਹਾ,“ਲੌਰੇਨ ਦੱਖਣੀ ਅਫਰੀਕਾ 'ਚ ਔਰਤਾਂ ਦੇ ਅੰਪਾਇਰਿੰਗ ਲਈ ਇਕ ਮਾਨਕ ਬਣ ਗਈ ਹੈ।
ਜਿਲ ਨੇ ਕਿਹਾ ਉਨ੍ਹਾਂ ਨੇ ਦਿਖਾਇਆ ਹੈ ਕਿ ਸਮਰਪਨ ਅਤੇ ਮਜ਼ਬੂਤ ਇਰਾਦੇ ਨਾਲ ਕੀ ਕੁਝ ਹਾਸਲ ਕੀਤਾ ਜਾ ਸਕਦਾ ਹੈ, ਇਸ ਦੀ ਕੋਈ ਸੀਮਾ ਨਹੀਂ ਹੈ। ਮੈਨੂੰ ਭਰੋਸਾ ਹੈ ਕਿ ਉਹ ਦੂਜਿਆਂ ਨੂੰ ਵੀ ਪ੍ਰੇਰਿਤ ਕਰੇਗੀ। ਇਸ ਸਾਲ ਫਰਵਰੀ 'ਚ ਉਹ ਟੀ-20 ਮੈਚ 'ਚ ਅੰਪਾਇਰਿੰਗ ਕਰਨ ਵਾਲੀ ਦੱਖਣੀ ਅਫਰੀਕਾ ਦੀ ਪਹਿਲੀ ਮਹਿਲਾ ਬਣੀ ਸੀ। ਉਹ ਮੈਚ ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ ਸੀ।